ਐੱਸਡੀਐੱਮ ਦੇ ਦੌਰੇ ਦੌਰਾਨ ਸਰਕਾਰੀ ਦਫ਼ਤਰਾਂ ਦੇ 30 ਮੁਲਾਜ਼ਮ ਗੈਰਹਾਜ਼ਰ
08:35 AM Jun 22, 2024 IST
ਸ਼ਸ਼ੀ ਪਾਲ ਜੈਨ
ਖਰੜ, 21 ਜੂਨ
ਖਰੜ ਦੇ ਐੱਸਡੀਐੱਮ ਨੇ ਅੱਜ ਸਵੇਰੇ ਸਰਕਾਰੀ ਦਫਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਤਾਂ 30 ਕਰਮਚਾਰੀ ਗੈਰਹਾਜ਼ਰ ਪਾਏ ਗਏ। ਉਨ੍ਹਾਂ ਦੇ ਦਫਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਐੱਸਡੀਐੱਮ ਗੁਰਮੰਦਰ ਸਿੰਘ ਨੇ ਸਵੇਰੇ ਸਾਢੇ 9 ਵਜੇ ਸਰਕਾਰੀ ਦਫਤਰਾਂ ਦੀ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਦਫਤਰ ਉਪ ਮੰਡਲ ਮੈਜਿਟ੍ਰੇਟਟ ਖਰੜ ਦੇ 7 ਕਰਮਚਾਰੀ, ਤਹਿਸੀਲ ਦਫਤਰ ਦੇ 6, ਪਟਵਾਰਖਾਨਾ ਦੇ 20 ਅਤੇ ਦਫਤਰ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ 3 ਕਰਮਚਾਰੀ ਗੈਰਹਾਜ਼ਰ ਪਾਏ ਗਏ। ਐੱਸਡੀਐੱਮ ਨੇ ਉਨ੍ਹਾਂ ਨੂੰ ਤਾੜਨਾ ਕਰਦਿਆਂ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ।
Advertisement
Advertisement
Related News
Advertisement