ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਠਿੰਡਾ, ਮਾਨਸਾ ਤੇ ਅਬੋਹਰ ’ਚ 29 ਨਾਮਜ਼ਦਗੀਆਂ ਦਾਖ਼ਲ

05:40 AM Dec 12, 2024 IST
ਬਠਿੰਡਾ ’ਚ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਹੋਏ ਵਿਜੈ ਸ਼ਰਮਾ।

ਜੋਗਿੰਦਰ ਸਿੰਘ ਮਾਨ
ਮਾਨਸਾ, 11 ਦਸੰਬਰ
ਮਾਲਵੇ ’ਚ ਆਗਾਮੀ 21 ਦਸੰਬਰ ਨੂੰ ਹੋਣ ਵਾਲੀਆਂ ਨਗਰ ਕੌਂਸਲ ਤੇ ਨਿਗਮ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਚਾਹਵਾਨ ਉਮੀਦਵਾਰ ਨਾਮਜ਼ਦਗੀਆਂ ਦਾਖ਼ਲ ਕਰ ਲੱਗ ਪਏ ਹਨ। ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਨਗਰ ਪੰਚਾਇਤ ਭੀਖੀ ’ਚ 13 ਵਾਰਡਾਂ ਅਤੇ ਨਗਰ ਪੰਚਾਇਤ ਸਰਦੂਲਗੜ੍ਹ ਦੇ 15 ਵਾਰਡਾਂ ਦੀਆਂ ਹੋਣ ਵਾਲੀਆਂ ਚੋਣਾਂ ਲਈ ਭੀਖੀ ਵਿੱਚ 11 ਉਮੀਦਵਾਰਾਂ ਅਤੇ ਸਰਦੂਲਗੜ੍ਹ ਵਿੱਚ 1 ਉਮੀਦਵਾਰ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਵੱਲੋਂ 12 ਦਸੰਬਰ ਨੂੰ ਦੁਪਹਿਰ 3 ਵਜੇ ਤੱਕ ਆਪਣੇ-ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ 13 ਦਸੰਬਰ ਨੂੰ ਉਮੀਦਵਾਰਾਂ ਵੱਲੋਂ ਦਾਖਲ਼ ਕਰਵਾਏ ਗਏ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 14 ਦਸੰਬਰ ਨੂੰ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ 21 ਦਸਬੰਰ ਨੂੰ ਸਵੇਰੇ 7 ਵਜੇ ਤੋਂ ਲੈਕੇ ਸ਼ਾਮ ਦੇ 4 ਵਜੇ ਤੱਕ ਵੋਟਾਂ ਪਾਈਆਂ ਜਾ ਸਕਣੀਗਆਂ।

Advertisement

ਅਬੋਹਰ ’ਚ ਵਿਧਾਇਕ ਸੰਦੀਪ ਜਾਖੜ ਦੀ ਅਗਵਾਈ ਹੇਠ ਕਾਗਜ਼ ਦਾਖਲ ਕਰਦੇ ਹੋਏ ਸਤੀਸ਼ ਸਿਵਾਨ।

ਬਠਿੰਡਾ (ਮਨੋਜ ਸ਼ਰਮਾ):

ਜ਼ਿਲ੍ਹੇ ਅੰਦਰ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਤੀਜੇ ਦਿਨ 15 ਨਾਮਜ਼ਦਗੀ ਪੱਤਰ ਭਰੇ ਗਏ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਉਨ੍ਹਾਂ ਦੱਸਿਆ ਕਿ ਬਠਿੰਡਾ ਤੋਂ 2 ਅਤੇ ਰਾਮਪੁਰਾ ਫੂਲ ਤੋਂ 13 ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਿਜੇ ਕੁਮਾਰ ਸ਼ਰਮਾ ਨੇ ਹਲਕਾ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋਂ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਦੀ ਹਾਜ਼ਰੀ ਵਿੱਚ ਵਾਰਡ ਨੰ: 48 ਦੀ ਉਪ ਚੋਣ ਲਈ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਜ਼ਿਕਰਯੋਗ ਹੈ ਕਿ ਬਠਿੰਡਾ ਨਗਰ ਨਿਗਮ ਦੇ ਵਾਰਡ ਨੰਬਰ 48 ਵਿੱਚ ਜ਼ਿਮਨੀ ਚੋਣ ਹੋ ਰਹੀ ਹੈ। ਇਕਬਾਲ ਸਿੰਘ ਬਬਲੀ ਢਿੱਲੋਂ ਨੇ ਕਿਹਾ ਕਿ ਬਠਿੰਡਾ ਸ਼ਹਿਰੀ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਵਾਰਡ ਨੰ: 48 ਦੀ ਜ਼ਿਮਨੀ ਚੋਣ ਇਕਜੁੱਟ ਹੋ ਕੇ ਲੜ ਰਹੀ ਹੈ ਅਤੇ ਅਕਾਲੀ ਦਲ ਦੀ ਸਰਕਾਰ ਸਮੇਂ ਕੀਤੇ ਗਏ ਵਿਕਾਸ ਕਾਰਜਾਂ ਦੇ ਆਧਾਰ 'ਤੇ ਹੀ ਉਹ ਵੋਟਾਂ ਮੰਗਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਵੋਟਰ ਅਕਾਲੀ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਨੂੰ ਮੁੱਖ ਰੱਖ ਕੇ ਵਿਜੇ ਸ਼ਰਮਾ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਇਸ ਮੌਕੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਾਜਬਿੰਦਰ ਸਿੰਘ ਸਿੱਧੂ, ਦਲਜੀਤ ਬਰਾੜ, ਨਿਰਮਲ ਸਿੰਘ ਸੰਧੂ, ਚਮਕੌਰ ਮਾਨ, ਵਿਨੋਦ ਬੋਦੀ, ਜਗਦੀਪ ਗਹਿਰੀ, ਗੁਰਸੇਵਕ ਮਾਨ, ਹਰਵਿੰਦਰ ਸ਼ਰਮਾ ਗੰਜੂ, ਸੁਖਦੇਵ ਗੁਰਥੜੀ, ਪਰਮਪਾਲ ਸਿੱਧੂ, ਹਰਤਾਰ ਸਿੰਘ, ਗੁਰਪ੍ਰੀਤ ਸੰਧੂ, ਜਗਜੀਤ ਭੁੱਲਰ, ਜਸਵਿੰਦਰ ਮਾਖਾ, ਮਨਜੀਤ ਸਿੰਘ, ਦਰਬਾਰਾ ਸਿੰਘ, ਰਵੀ ਢੱਲਾ, ਗੌਰਵ ਸ਼ਰਮਾ, ਇਕਬਾਲ ਪਾਲੀ, ਵਿੱਕੀ ਧੀਰ, ਗੁਰਚਰਨ ਸਿੰਘ, ਐਡਵੋਕੇਟ ਐੱਮਐੱਮਬਹਿਲ ਤੇ ਹੋਰ ਹਾਜ਼ਰ ਸਨ।
ਅਬੋਹਰ (ਪੱਤਰ ਪ੍ਰੇਰਕ): ਵਾਰਡ ਨੰਬਰ 22 ਦੀ ਉਪ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਕੁਮਾਰ ਡੱਬੂ ਨੇ ਹਲਕਾ ਇੰਚਾਰਜ ਹਰਬਿੰਦਰ ਸਿੰਘ ਹੈਰੀ ਸੰਧੂ ਦੀ ਅਗਵਾਈ ਹੇਠ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸੇ ਦੌਰਾਨ ਭਾਜਪਾ ਉਮੀਦਵਾਰ ਸਤੀਸ਼ ਸਿਵਾਨ ਨੇ ਅੱਜ ਸਥਾਨਕ ਵਿਧਾਇਕ ਸੰਦੀਪ ਜਾਖੜ, ਮੇਅਰ ਵਿਮਲ ਠੱਠਈ ਦੀ ਅਗਵਾਈ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤਾ। ਵਿਧਾਇਕ ਜਾਖੜ ਨੇ ਕਿਹਾ ਕਿ ਪਾਰਟੀ ਉਮੀਦਵਾਰ ਸਤੀਸ਼ ਸਿਵਾਨ ਦੇ ਪਿਤਾ ਮਰਹੂਮ ਠਾਕਰ ਦਾਸ ਸਿਵਾਨ ਲਗਾਤਾਰ ਤਿੰਨ ਵਾਰ ਇਸ ਵਾਰਡ ਤੋਂ ਕੌਂਸਲਰ ਰਹਿ ਚੁੱਕੇ ਹਨ ਅਤੇ ਇਸ ਵਾਰ ਵੀ ਵਾਰਡ ਵਾਸੀ ਸਿਵਾਨ ਪਰਿਵਾਰ ਦੇ ਸਮਾਜ ਭਲਾਈ ਦੇ ਕੰਮਾਂ ਨੂੰ ਦੇਖਦੇ ਹੋਏ ਸਤੀਸ਼ ਸਿਵਾਨ ਨੂੰ ਹੀ ਕੌਂਸਲਰ ਚੁਣਨਗੇ।

Advertisement

ਧਰਮਕੋਟ ਤੇ ਫਤਹਿਗੜ੍ਹ ਪੰਜਤੂਰ ਤੋਂ ‘ਆਪ’ ਨੇ ਉਮੀਦਵਾਰ ਐਲਾਨੇ

ਧਰਮਕੋਟ (ਹਰਦੀਪ ਸਿੰਘ):

ਆਮ ਆਦਮੀ ਪਾਰਟੀ ਨੇ ਅੱਜ ਧਰਮਕੋਟ ਨਗਰ ਕੌਂਸਲ ਅਤੇ ਫਤਹਿਗੜ੍ਹ ਪੰਜਤੂਰ ਨਗਰ ਪੰਚਾਇਤ ਦੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ‘ਆਪ’ ਦੇ ਸੂਬਾ ਪ੍ਰਧਾਨ ਅਮਨ ਅਰੋੜਾ, ਕਾਰਜਕਾਰਨੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਸੂਬਾ ਉਪ ਪ੍ਰਧਾਨ ਕਾਕਾ ਬਰਾੜ ਦੇ ਦਸਤਖਤਾਂ ਹੇਠ ਅੱਜ ਸ਼ਾਮ ਇਨ੍ਹਾਂ ਪਾਰਟੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ। ਧਰਮਕੋਟ ਨਗਰ ਕੌਂਸਲ ਦੇ 13 ਅਤੇ ਫਤਿਹਗੜ੍ਹ ਪੰਜਤੂਰ ਨਗਰ ਪੰਚਾਇਤ ਦੇ 11 ਉਮੀਦਵਾਰਾਂ ਦੇ ਨਾਮ ਸੂਚੀ ਵਿਚ ਸ਼ਾਮਲ ਹਨ। ਉਮੀਦਵਾਰਾਂ ਦੀ ਚੋਣ ਲਈ ਬਣੀ ਸਕਰੀਨਿੰਗ ਕਮੇਟੀ ਦੇ ਸੀਨੀਅਰ ਮੈਂਬਰ ਜਸਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਧਰਮਕੋਟ ਵਾਰਡ ਨੰਬਰ ਇੱਕ ਤੋਂ ਹਰਪ੍ਰੀਤ ਸਿੰਘ, 2 ਤੋਂ ਗੀਤਾ ਰਾਣੀ, 3 ਤੋਂ ਗੁਰਮੇਲ ਸਿੰਘ ,4 ਤੋਂ ਗੁਰਮੇਲ ਕੌਰ, 5 ਤੋਂ ਸੁਖਵੀਰ ਸਿੰਘ, 6 ਤੋਂ ਸੁਰਜੀਤ ਕੌਰ 7 ਤੋਂ ਅੰਮ੍ਰਿਤ ਪਾਲ ਸਿੰਘ ਬਿੱਟੂ, 8 ਤੋਂ ਸੁਰਜੀਤ ਸਿੰਘ, 9 ਤੋਂ ਗੁਰਮੀਤ ਸਿੰਘ ਮਖੀਜਾ,10 ਤੋਂ ਸਵਿਤਾ ਰਾਣੀ ਮੁਖੀਜਾ, 11 ਤੋਂ ਗੁਰਮੀਤ ਸਿੰਘ 12 ਤੋਂ ਗੁਰਪ੍ਰੀਤ ਕੌਰ ਅਤੇ ਵਾਰਡ ਨੰਬਰ 13 ਤੋਂ ਸੁਖਵਿੰਦਰ ਕੌਰ ਦੇ ਨਾਂ ਸ਼ਾਮਿਲ ਕੀਤੇ ਗਏ ਹਨ। ਇਸੇ ਤਰ੍ਹਾਂ ਹੀ ਫਤਿਹਗੜ੍ਹ ਪਸਤੂਰ ਨਗਰ ਪੰਚਾਇਤ ਦੇ ਵਾਰਡ ਨੰਬਰ ਇੱਕ ਤੋਂ ਪਰਮਜੀਤ ਕੌਰ, 2 ਤੋਂ ਗੁਰਪ੍ਰੀਤ ਸਿੰਘ, 3 ਤੋਂ ਰਾਜਵਿੰਦਰ ਸਿੰਘ, 4 ਤੋਂ ਧਰਮਜੀਤ ਸਿੰਘ, 5 ਤੋਂ ਰਾਜ ਕੌਰ, 6 ਤੋਂ ਸਤਨਾਮ ਸਿੰਘ, 7 ਤੋਂ ਹਰਮਨਦੀਪ ਕੌਰ, 8 ਤੋਂ ਗੁਰਚਰਨ ਸਿੰਘ, 9 ਤੋਂ ਆਰਤੀ ਗਰਗ, 10 ਤੋਂ ਮਨਿੰਦਰ ਸਿੰਘ ਅਤੇ 11 ਤੋਂ ਗੁਰਮੇਲ ਸਿੰਘ ਦੇ ਨਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਕੱਲ੍ਹ ਇਨ੍ਹਾਂ ਦੋਹਾਂ ਥਾਵਾਂ ਤੋਂ ਪਾਰਟੀ ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰਨਗੇ।

ਕੋਟਕਪੂਰਾ ’ਚ ਭਾਜਪਾ ਨੇ ਉਮੀਦਵਾਰ ਐਲਾਨੇ

ਕੋਟਕਪੂਰਾ (ਪੱਤਰ ਪ੍ਰੇਰਕ):

ਕੋਟਕਪੂਰਾ ਨਗਰ ਕੌਂਸਲ ਦੀ ਉਪ ਚੋਣ ਲਈ ਭਾਜਪਾ ਨੇ ਦੋਵੇਂ ਵਾਰਡਾਂ ਲਈ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ, ਜੋ ਭਲਕੇ 12 ਦਸੰਬਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਹਾਲਾਂਕਿ ਅੱਜ ਤੀਜੇ ਦਿਨ ਉਪ ਚੋਣਾਂ ਲਈ ਦੋਵੇਂ ਵਾਰਡਾਂ ਵਿਚੋਂ ਕਿਸੇ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ। ਭਾਜਪਾ ਦੇ ਉਮੀਦਵਾਰ ਦਾ ਐਲਾਨ ਕਰਦਿਆਂ ਹਲਕਾ ਇੰਚਾਰਜ ਦੁਰਗੇਸ਼ ਸ਼ਰਮਾ ਨੇ ਦੱਸਿਆ ਕਿ ਪਾਰਟੀ ਨੇ ਕੋਟਕਪੂਰਾ ਨਗਰ ਕੌਂਸਲ ਦੇ ਵਾਰਡ ਨੰ: 4 ਤੋਂ ਰਾਜਨ ਕੁਮਾਰ ਨਾਰੰਗ ਅਤੇ ਵਾਰਡ ਨੰ: 21 ਤੋਂ ਸ਼ਮਸ਼ੇਰ ਸਿੰਘ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਦੋਨੇ ਉਮੀਦਵਾਰ 12 ਦਸੰਬਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ।

Advertisement