ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ 27 ਕੇਸ ਦਰਜ, 31 ਗ੍ਰਿਫ਼ਤਾਰ
07:06 AM Jan 12, 2025 IST
Advertisement
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਜਨਵਰੀ
ਜ਼ਿਲ੍ਹਾ ਪੁਲੀਸ ਵਲੋਂ ਚਲਾਈ ਮੁਹਿੰਮ ਤਹਿਤ ਪਿਛਲੇ ਦੋ ਹਫ਼ਤਿਆਂ ਦੌਰਾਨ 27 ਕੇਸ ਦਰਜ ਕਰਕੇ 31 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 149 ਗ੍ਰਾਮ ਹੈਰੋਇਨ, 60 ਕਿੱਲੋ ਭੂੱਕੀ ਚੂਰਾ ਪੋਸਤ, 75 ਗ੍ਰਾਮ ਸੁਲਫਾ ,1980 ਨਸ਼ੀਲੀਆਂ ਗੋਲੀਆਂ , 131.250 ਲਿਟਰ ਸ਼ਰਾਬ ਠੇਕਾ ਦੇਸੀ ਅਤੇ 450 ਲਿਟਰ ਲਾਹਣ ਬਰਾਮਦ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 28 ਦਸੰਬਰ ਤੋਂ 10 ਜਨਵਰੀ ਤੱਕ ਨਸ਼ਿਆਂ ਦੇ ਮਾਮਲੇ ’ਚ 17 ਕੇਸ ਦਰਜ ਕਰਕੇ 24 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿੰਨ੍ਹਾਂ ਕੋਲੋਂ 149 ਗ੍ਰਾਮ ਹੈਰੋਇਨ, 60 ਕਿੱਲੋ ਭੂੱਕੀ ਚੂਰਾ ਪੋਸਤ, 75 ਗ੍ਰਾਮ ਸੁਲਫਾ ਅਤੇ 1980 ਨਸ਼ੀਲੀਆਂ ਗੋਲੀਆਂ ਬਰਾਮਦ ਕਰਵਾਈਆਂ ਗਈਆਂ ਹਨ।
Advertisement
Advertisement
Advertisement