For the best experience, open
https://m.punjabitribuneonline.com
on your mobile browser.
Advertisement

ਕੋਚੀ ਹਵਾਈ ਅੱਡੇ ਤੋਂ 257 ਗ੍ਰਾਮ ਸੋਨਾ ਜ਼ਬਤ

07:45 AM Oct 28, 2024 IST
ਕੋਚੀ ਹਵਾਈ ਅੱਡੇ ਤੋਂ 257 ਗ੍ਰਾਮ ਸੋਨਾ ਜ਼ਬਤ
Advertisement

ਕੋਚੀ, 27 ਅਕਤੂਬਰ
ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੁਬਈ ਤੋਂ ਇੱਥੇ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੇ ਇੱਕ ਵਿਅਕਤੀ ਕੋਲੋਂ 257 ਗ੍ਰਾਮ ਸੋਨਾ ਜ਼ਬਤ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰੋਫਾਈਲਿੰਗ ਦੇ ਆਧਾਰ ’ਤੇ ਕਸਟਮ ਵਿਭਾਗ ਦੀ ਏਅਰ ਇੰਟੈਲੀਜੈਂਸ ਯੂਨਿਟ (ਏਆਈਯੂ) ਬੈਚ ਦੇ ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਹਵਾਈ ਅੱਡੇ ’ਚੋਂ ਬਾਹਰ ਜਾਣ ਵਾਲੇ ਰਸਤੇ ’ਤੇ ਯਾਤਰੀ ਨੂੰ ਰੋਕਿਆ। ਕਸਟਮ ਵਿਭਾਗ ਨੇ ਅੱਜ ਇੱਥੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਇੱਥੋਂ ਨੇੜਲੇ ਮੁਵੱਟੂਪੂਝਾ ਦੇ ਮੂਲ ਵਾਸੀ ਮੁਹੰਮਦ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਕਸਟਮ ਵਿਭਾਗ ਨੇ ਕਿਹਾ, ‘‘ਉਸ ਦੇ ਸਾਮਾਨ ਦੀ ਜਾਂਚ ਦੌਰਾਨ ਖਜੂਰਾਂ ਦੇ ਪੈਕੇਟ ਅਤੇ ਖਿਡੌਣਿਆਂ ਦੇ ਪੈਕੇਟ ਉੱਪਰ ਲਪੇਟੇ ਕਾਗਜ਼ ਦੀਆਂ ਸ਼ੀਟਾਂ ’ਚ 257 ਗ੍ਰਾਮ ਸੋਨਾ ਹੋਣ ਦਾ ਸ਼ੱਕ ਹੈ, ਜਿਸ ਨੂੰ ਜ਼ਬਤ ਕਰਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement