ਬੱਸ ਪਲਟਣ ਕਾਰਨ 25 ਸਵਾਰੀਆਂ ਜ਼ਖ਼ਮੀ
ਸੁਰਿੰਦਰ ਸਿੰਘ ਗੁਰਾਇਆ
ਟਾਂਡਾ, 25 ਦਸੰਬਰ
ਜਲੰਧਰ -ਪਠਾਨਕੋਟ ਕੌਮੀ ਮਾਰਗ ’ਤੇ ਪਿੰਡ ਕੁਰਾਲਾ ਨੇੜੇ ਨਿੱਜੀ ਕੰਪਨੀ ਦੀ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਦੂਰ ਖੇਤਾਂ ਵਿੱਚ ਜਾ ਪਲਟੀ। ਇਹ ਭਿਆਨਕ ਸੜਕ ਹਾਦਸਾ ਸਵੇਰੇ ਕਰੀਬ 9 ਵਜੇ ਉਸ ਸਮੇਂ ਵਾਪਰਿਆ ਜਦੋਂ ਤਲਵਾੜਾ ਤੋਂ ਜਲੰਧਰ ਨੂੰ ਜਾ ਰਹੀ ਸੀ। ਹਾਦਸੇ ਦੌਰਾਨ ਬੱਸ ਵਿੱਚ ਸਵਾਰ ਬੱਸ ਕੰਡਕਟਰ ਸਣੇ ਕਰੀਬ 25 ਸਵਾਰੀਆਂ ਜ਼ਖ਼ਮੀ ਹੋ ਗਈਆਂ। ਇਨ੍ਹਾਂ ਵਿੱਚੋਂ ਜ਼ਿਆਦਾ ਜ਼ਖ਼ਮੀ 21 ਸਵਾਰੀਆਂ ਨੂੰ ਟਾਂਡਾ ਅਤੇ ਦਸੂਹਾ ਦੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਹਾਦਸੇ ਦੌਰਾਨ ਵਿਪਨ ਕੁਮਾਰ ਨਿਵਾਸੀ ਅੰਬ, ਰਿਸ਼ੂ ਪਤਨੀ ਗੁਰਜੀਤ ਸਿੰਘ ਵਾਸੀ ਪੰਡੋਰੀ ਅਰਾਈਆਂ, ਸ਼ਾਂਤੀ ਦੇਵੀ ਪਤਨੀ ਸਤਵਿੰਦਰ ਸਿੰਘ, ਸੁਰਿੰਦਰ ਕੌਰ ਪਤਨੀ ਮੋਹਿੰਦਰ ਪਾਲ ਲੁਧਿਆਣਾ, ਮੱਨਤ ਪੁੱਤਰੀ ਮਹਿੰਦਰ ਪਾਲ, ਲੱਕੀ ਪੁੱਤਰ ਨਰੇਸ਼ ਕੁਮਾਰ ਵਾਸੀ ਤਲਵਾੜਾ, ਖੁਸ਼ੀ ਪੁੱਤਰੀ ਹਰੀਸ਼ ਚੰਦਰ ਵਾਸੀ ਤਲਵਾੜਾ, ਗੋਲਡੀ ਘੁੰਮਣ ਵਾਸੀ ਢਡਿਆਲਾ, ਮਾਧੋ ਰਾਮ ਪੁੱਤਰ ਸ਼ੰਕਰ ਦਾਸ ਹਿਮਾਚਲ ਪ੍ਰਦੇਸ਼, ਰਵਿੰਦਰ ਸਿੰਘ ਹਿਮਾਚਲ ਪ੍ਰਦੇਸ਼, ਪੂਜਾ ਪਤਨੀ ਲੱਕੀ ਵਾਸੀ ਤਲਵਾੜਾ, ਅਮਿਤ ਪੁੱਤਰ ਦਰਸ਼ਨ ਸਿੰਘ, ਬਲਕਾਰ ਸਿੰਘ, ਰਾਜਵੀਰ, ਲਵਪ੍ਰੀਤ, ਜਸ਼ਨ ਨੇਹਾ, ਅੰਜਲੀ, ਰਿਤੂ ਆਦਿ ਸ਼ਾਮਲ ਹਨ।