25 ਕਿਲੋ ਚੂਰਾ ਪੋਸਤ ਸਣੇ ਚਾਰ ਕਾਬੂ
05:04 AM May 01, 2025 IST
ਪੱਤਰ ਪ੍ਰੇਰਕ
ਬਨੂੜ, 30 ਅਪਰੈਲ
ਥਾਣਾ ਬਨੂੜ ਦੀ ਪੁਲੀਸ ਨੇ 25 ਕਿਲੋ ਚੂਰਾ ਪੋਸਤ ਸਮੇਤ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਤਨਾਮ ਸਿੰਘ ਤੇ ਚਰਨਾ ਰਾਮ ਵਾਸੀਆਨ ਝੰਡੂਕੇ ਜ਼ਿਲ੍ਹਾ ਬਠਿੰਡਾ, ਜਸਵੰਤ ਸਿੰਘ ਵਾਸੀ ਪਿੰਡ ਗਾਜੀਸਲਾਰ ਜ਼ਿਲ੍ਹਾ ਪਟਿਆਲਾ ਅਤੇ ਗੁਰਤੇਜ ਸਿੰਘ ਵਾਸੀ ਪਿੰਡ ਮਸਾਣਾ ਥਾਣਾ ਬਠਿੰਡਾ ਵਜੋਂ ਹੋਈ ਹੈ। ਥਾਣਾ ਮੁਖੀ ਇੰਸਪੈਕਟਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਬਹਾਦਰ ਰਾਮ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਬਨੂੜ-ਰਾਜਪੁਰਾ ਕੌਮੀ ਮਾਰਗ ਦੇ ਰਾਮਨਗਰ ਟੀ-ਪੁਆਇੰਟ ਉੱਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਚੈਕਿੰਗ ਦੌਰਾਨ ਜਦੋਂ ਉਨ੍ਹਾਂ ਨੇ ਇੱਕ ਬੱਸ ਨੂੰ ਰੋਕ ਕੇ ਉਸ ਦੀ ਚੈਕਿੰਗ ਕੀਤੀ ਤਾਂ ਉਸ ਵਿੱਚ ਚਾਰ ਨੌਜਵਾਨ ਕੋਲੋਂ 25 ਕਿਲੋ ਪੋਸਤ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ।
Advertisement
Advertisement