ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕਾ ’ਚ 23 ਸਾਲਾ ਭਾਰਤੀ ਵਿਦਿਆਰਥਣ ਲਾਪਤਾ

07:12 AM Jun 04, 2024 IST

ਹਿਊਸਟਨ, 3 ਜੂਨ
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ 23 ਸਾਲਾ ਭਾਰਤੀ ਵਿਦਿਆਰਥਣ ਪਿਛਲੇ ਇਕ ਹਫ਼ਤੇ ਤੋਂ ਲਾਪਤਾ ਹੈ। ਪੁਲੀਸ ਨੇ ਵਿਦਿਆਰਥਣ ਦਾ ਖੁਰਾ-ਖੋਜ ਲਾਉਣ ਲਈ ਆਮ ਲੋਕਾਂ ਤੋਂ ਮਦਦ ਮੰਗੀ ਹੈ। ਪੁਲੀਸ ਮੁਤਾਬਕ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਸਾਂ ਬਰਨਾਰਡੀਨੋ ਦੀ ਵਿਦਿਆਰਥਣ ਨਿਤੀਸ਼ਾ ਕੰਡੁਲਾ 28 ਮਈ ਤੋਂ ਲਾਪਤਾ ਹੈ। ਪੁਲੀਸ ਮੁਖੀ ਜੌਹਨ ਗੁਟੇਰੇਜ਼ ਨੇ ਐਤਵਾਰ ਨੂੰ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਕੰਡੁਲਾ ਨੂੰ ਆਖਰੀ ਵਾਰ ਲਾਂਸ ਏਂਜਲਸ ਵਿਚ ਦੇਖਿਆ ਗਿਆ ਸੀ ਤੇ ਉਸ ਦੀ ਗੁੰਮਸ਼ੁਦਗੀ ਬਾਰੇ ਰਿਪੋਰਟ 30 ਮਈ ਨੂੰ ਦਰਜ ਕੀਤੀ ਗਈ ਸੀ। ਪੁਲੀਸ ਨੇ ਇਕ ਲਿਖਤੀ ਬਿਆਨ ਵਿਚ ਕਿਹਾ ਕਿ ਕੰਡੁਲਾ ਦਾ ਕੱਦ 5 ਫੁੱਟ 6 ਇੰਚ ਤੇ ਵਜ਼ਨ 160 ਪਾਊਂਡ (72.5 ਕਿਲੋ) ਹੈ ਜਦੋਂਕਿ ਉਸ ਦੇ ਵਾਲਾਂ ਤੇ ਅੱਖਾਂ ਦਾ ਰੰਗ ਕਾਲਾ ਹੈ। ਬਿਆਨ ਮੁਤਾਬਕ ਕੰਡੁਲਾ ਟੋਯੋਟਾ ਕੋਰੋਲਾ ਕਾਰ ਚਲਾ ਰਹੀ ਸੀ, ਜਿਸ ’ਤੇ ਕੈਲੀਫੋਰਨੀਆ ਦੀ ਲਾਇਸੈਂਸ ਪਲੇਟ ਲੱਗੀ ਸੀ। ਪੁਲੀਸ ਨੇ ਕੰਡੁਲਾ ਬਾਰੇ ਜਾਣਕਾਰੀ ਦੇਣ ਲਈ ਫੋਨ ਨੰਬਰ (909) 538-7777, (213) 485-2582 ਵੀ ਸਾਂਝੇ ਕੀਤੇ ਹਨ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਭਾਰਤੀ ਵਿਦਿਆਰਥੀ ਰੁਪੇਸ਼ ਚੰਦਰਾ ਚਿੰਤਾਕਿੰਦ (26) ਸ਼ਿਕਾਗੋ ਤੋਂ ਲਾਪਤਾ ਹੋ ਗਿਆ ਸੀ। ਅਪਰੈਲ ਮਹੀਨੇ 25 ਸਾਲਾ ਭਾਰਤੀ ਵਿਦਿਆਰਥੀ ਮੁਹੰਮਦ ਅਬਦੁਲ ਅਰਾਫ਼ਾਤ ਦੀ ਅਮਰੀਕਾ ਦੇ ਕਲੀਵਲੈਂਡ ਸ਼ਹਿਰ ਤੋਂ ਲਾਸ਼ ਮਿਲੀ ਸੀ। -ਪੀਟੀਆਈ

Advertisement

Advertisement