ਹਲਕਾ ਭੋਆ ਦੀਆਂ 23 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ
ਪਠਾਨਕੋਟ (ਐੱਨਪੀ ਧਵਨ): ਜ਼ਿਲ੍ਹਾ ਪਠਾਨਕੋਟ ਦੇ ਭੋਆ ਵਿਧਾਨ ਸਭਾ ਹਲਕੇ ਅੰਦਰ ਅੱਜ 23 ਪੰਚਾਇਤਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਨ੍ਹਾਂ ਪੰਚਾਇਤਾਂ ਨੂੰ ਕਟਾਰੂਚੱਕ ਵਿੱਚ ਸਨਮਾਨ ਸਮਾਗਮ ਕਰਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਸਨਮਾਨਿਤ ਕੀਤਾ ਗਿਆ। ਲਾਲ ਚੰਦ ਕਟਾਰੂਚੱਕ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਚਾਇਤੀ ਚੋਣਾਂ ਦੀ ਪ੍ਰਕਿਰਿਆ ਬਹੁਤ ਹੀ ਸ਼ਾਂਤਮਈ ਢੰਗ ਨਾਲ ਚੱਲ ਰਹੀ ਹੈ ਅਤੇ 23 ਪਿੰਡਾਂ ਨੇ ਪੰਚਾਇਤਾਂ ਦੀ ਸਰਬਸੰਮਤੀ ਨਾਲ ਚੋਣ ਕਰਕੇ ਇਸ ਹਲਕੇ ਅੰਦਰ ਇੱਕ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਮੁੜ ਦਹੁਰਾਇਆ ਕਿ ਸਰਬਸੰਮਤੀ ਨਾਲ ਬਣੀਆਂ ਇਨ੍ਹਾਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਗ੍ਰਾਂਟ ਪਿੰਡਾਂ ਦੇ ਵਿਕਾਸ ਲਈ ਦਿੱਤੀ ਜਾਵੇਗੀ। ਸਰਬਸੰਮਤੀ ਨਾਲ ਚੁਣੇ ਗਏ ਸਰਪੰਚਾਂ ਵਿੱਚ ਪਿੰਡ ਗੁਲਪੁਰ ਤੋਂ ਮੰਗਲ ਦਾਸ, ਸਿੰਬਲੀ ਤੋਂ ਪ੍ਰੇਮ ਲਤਾ, ਐਮਾਂ ਗੁਜਰਾਂ ਤੋਂ ਕਪਿਲ ਸਿੰਘ, ਨਿਊ ਜਸਵਾਲੀ ਤੋਂ ਮੋਨਿਕਾ ਦੇਵੀ, ਤਾਸ਼ ਮਾਖਨਪੁਰ ਤੋਂ ਗੁਰਮੇਜ ਸਿੰਘ, ਮੰਝੀਰੀ ਰਾਜਪੂਤਾਂ ਤੋਂ ਸੁਰਜੀਤ ਸਿੰਘ, ਭਟੋਇਆ ਤੋਂ ਸੋਹਣ ਲਾਲ, ਜੋਈਆਂ ਤੋਂ ਆਸ਼ਾ ਰਾਣੀ, ਸਰੋਟਾ ਤੋਂ ਸ਼ਿਵਾਨੀ ਦੇਵੀ, ਕੋਟ ਭੱਟੀਆਂ ਤੋਂ ਰਾਜੇਸ਼ ਸਿੰਘ, ਨੌਰੰਗਪੁਰ ਤੋਂ ਪੁਸ਼ਪਾ ਦੇਵੀ, ਖੰਨੀ ਖੂਹੀ ਤੋਂ ਪਰਵੇਸ਼, ਠਾਕੁਰਪੁਰ ਤੋਂ ਰਵੀ ਸਿੰਘ, ਰਕਵਾਲ ਤੋਂ ਹੇਮ ਕੁਮਾਰ, ਵਡਾਲਾ ਤੋਂ ਵਰਿਆਮ ਸਿੰਘ, ਝਲੋਆ ਤੋਂ ਨਿਸ਼ਾ ਦੇਵੀ, ਨਵਾਂਪਿੰਡ ਤੋਂ ਵਿਪਨ ਭਾਰਤੀ, ਝੜੋਲੀ ਤੋਂ ਭੂਸ਼ਣ ਸ਼ਰਮਾ, ਖੁਦਾਈਪੁਰ ਤੋਂ ਮੁਕੇਸ਼, ਸਾਹੂਚੱਕ ਤੋਂ ਕਮਲੇਸ਼ ਕੁਮਾਰੀ, ਜੈਨੀਚੱਕ ਤੋਂ ਚਮਨ ਲਾਲ ਅਤੇ ਪਿੰਡ ਕੀੜੀ ਖੁਰਦ ਤੋਂ ਮੀਨਾਕਸ਼ੀ ਸ਼ਾਮਲ ਹਨ।