ਗੁਰੂ ਨਾਨਕ ਦੇਵ ’ਵਰਸਿਟੀ ਵਿੱਚ ਐਜੂਕੇਸ਼ਨ ਕਾਲਜਾਂ ਦਾ ਯੁਵਕ ਮੇਲਾ ਸਮਾਪਤ
ਪੱਤਰ ਪ੍ਰੇਰਕ
ਅੰਮ੍ਰਿਤਸਰ, 10 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਐਜੂਕੇਸ਼ਨ ਕਾਲਜਾਂ ਦਾ ਦੋ ਰੋਜ਼ਾ ਜ਼ੋਨਲ ਯੁਵਕ ਮੇਲਾ ਅੱਜ ਸਮਾਪਤ ਹੋ ਗਿਆ। ਯੁਵਕ ਮੇਲੇ ’ਚ ਖਾਲਸਾ ਕਾਲਜ ਆਫ ਐਜੂਕੇਸ਼ਨ, ਰਣਜੀਤ ਐਵੀਨਿਊ, ਅੰਮ੍ਰਿਤਸਰ ਓਵਰਆਲ ਜੇਤੂ ਬਣਿਆ। ਪਹਿਲਾ ਰਨਰਜ਼ਅੱਪ ਖਾਲਸਾ ਕਾਲਜ ਆਫ ਐਜੂਕੇਸ਼ਨ, ਜੀ.ਟੀ. ਰੋਡ ਅੰਮ੍ਰਿਤਸਰ ਅਤੇ ਦੂਜਾ ਰਨਰਜ਼ਅੱਪ ਗੌਰਮਿੰਟ ਕਾਲਜ ਆਫ ਐਜੂਕੇਸ਼ਨ, ਜਲੰਧਰ ਐਲਾਨਿਆ ਗਿਆ।
ਐਜੂਕੇਸ਼ਨ ਵਿਭਾਗ ਦੇ ਮੁਖੀ ਪ੍ਰੋ. (ਡਾ.) ਅਮਿਤ ਕਾਟਸ ਨੇ ਕਿਹਾ ਕਿ ਇਹ ਯੁਵਕ ਮੇਲੇ ਨੌਜਵਾਨਾਂ ਵਿੱਚ ਊਰਜਾ ਦਾ ਕੰਮ ਕਰਦੇ ਹਨ,ਜਿਸ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਹਿਮ ਰੋਲ ਅਦਾ ਕਰ ਰਹੀ ਹੈ। ਐਜੂਕੇਸ਼ਨ ਵਿਭਾਗ ਦੇ ਮੁਖੀ, ਪ੍ਰੋ. (ਡਾ.) ਅਮਿਤ ਕਾਟਸ, ਡੀਨ ਵਿਦਆਰਥੀ ਭਲਾਈ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਨੇ ਜੇਤੂ ਕਾਲਜਾਂ ਦੇ ਵਿਦਿਆਰਥੀਆਂ ਨੂੰ ਟਰਾਫੀਆਂ ਦਿੱਤੀਆਂ।
ਯੁਵਕ ਮੇਲੇ ਵਿਚ ਕੌਸਟਿਊਮ ਪਰੇਡ, ਮਿਮਿਕਰੀ, ਸਕਿੱਟ, ਗੀਤ/ਗਜਲ ਅਤੇ ਲੋਕ ਗੀਤ, ਪੇਂਟਿੰਗ ਆਨ ਦਾ ਸਪਾਟ, ਸਕੈਚਿੰਗ, ਪੋਸਟਰ ਮੇਕਿੰਗ, ਕੋਲਾਜ਼, ਕਲੇਅ ਮਾਡਲਿੰਗ, ਸਲੋਗਨ ਰਾਈਟਿੰਗ ਅਤੇ ਕਾਰਟੂਨਿੰਗ, ਪੋਇਟੀਕਲ ਸਿੰਪੋਜੀਅਮ, ਐਲੋਕਿਊਸ਼ਨ ਅਤੇ ਡੀਬੈਟ, ਸ਼ਬਦ ਭਜਨ, ਗਰੁੱਪ ਸਾਂਅਗ ਇੰਡੀਅਨ, ਗਿੱਧਾ, ਰੰਗੋਲੀ, ਫੁੱਲਕਾਰੀ , ਮਹਿੰਦੀ, ਪੇਂਟਿੰਗ ਸਟਿੱਲ ਲਾਈਫ, ਕੁਇੱਜ ਅਤੇ ਪ੍ਰੀਲਿਮਨਰੀ ਮੁਕਾਬਲੇ ਕਰਵਾਏ ਗਏ।