For the best experience, open
https://m.punjabitribuneonline.com
on your mobile browser.
Advertisement

ਸੰਗਰੂਰ ਲੋਕ ਸਭਾ ਹਲਕੇ ’ਚ 23 ਉਮੀਦਵਾਰ ਲੜਨਗੇ ਚੋਣਾਂ

07:14 AM May 18, 2024 IST
ਸੰਗਰੂਰ ਲੋਕ ਸਭਾ ਹਲਕੇ ’ਚ 23 ਉਮੀਦਵਾਰ ਲੜਨਗੇ ਚੋਣਾਂ
Advertisement

ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਸੰਗਰੂਰ ਲੋਕ ਸਭਾ ਹਲਕੇ ਦੀ ਚੋਣ ਲਈ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੇ ਆਖ਼ਰੀ ਦਿਨ ਉਮੀਦਵਾਰਾਂ ਬਾਰੇ ਸਥਿਤੀ ਸਪੱਸ਼ਟ ਹੋ ਗਈ ਹੈ। ਅੱਜ ਤਿੰਨ ਉਮੀਦਵਾਰਾਂ ਪੰਜਾਬੀ ਗਾਇਕ ਹਾਕਮ ਬਖਤੜੀ ਵਾਲਾ, ਗੀਤਇੰਦਰ ਕੌਰ ਕਾਹਲੋਂ ਅਤੇ ਮਨਜੀਤ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ ਜਦੋਂਕਿ ਚੋਣ ਮੈਦਾਨ ਵਿੱਚ ਹੁਣ 23 ਉਮੀਦਵਾਰ ਰਹਿ ਗਏ ਹਨ। ਚੋਣ ਰਿਟਰਨਿੰਗ ਅਫ਼ਸਰ ਜਤਿੰਦਰ ਜ਼ੋਰਵਾਲ ਨੇ ਦੱਸਿਆ ਕਿ ਹੁਣ ਲੋਕ ਸਭਾ ਦੇ ਚੋਣ ਮੈਦਾਨ ਵਿਚ 23 ਉਮੀਦਵਾਰ ਰਹਿ ਗਏ ਹਨ। ਇਨ੍ਹਾਂ ਵਿੱਚ ਭਾਜਪਾ ਉਮੀਦਵਾਰ ਅਰਵਿੰਦ ਖੰਨਾ, ਸ਼੍ਰੋਮਣੀ ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾਂ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ, ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ, ਬਸਪਾ ਉਮੀਦਵਾਰ ਮੱਖਣ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ, ਇੰਡੀਆ ਗਰੀਨਜ਼ ਪਾਰਟੀ ਦੇ ਹਰਪ੍ਰੀਤ ਕੌਰ, ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਹਰਭਜਨ ਸਿੰਘ, ਆਦਰਸ਼ ਜਨਤਾ ਪਾਰਟੀ ਦੇ ਕਮਲ ਕੁਮਾਰ ਵਰਮਾ (ਭਸੌੜ), ਪੰਜਾਬ ਨੈਸ਼ਨਲ ਪਾਰਟੀ ਦੇ ਕ੍ਰਿਸ਼ਨ ਦੇਵ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਜਗਤਾਰ ਸਿੰਘ, ਭਾਰਤੀਆ ਜਨ ਸਨਮਾਨ ਪਾਰਟੀ ਦੇ ਜਿਲੇ ਸਿੰਘ, ਅਪਨੀ ਏਕਤਾ ਪਾਰਟੀ ਦੇ ਪਰਦੀਪ ਕੁਮਾਰ, ਆਮ ਜਨਤਾ ਪਾਰਟੀ (ਇੰਡੀਆ) ਦੇ ਰੰਗੀ ਖਾਨ, ਆਜ਼ਾਦ ਉਮੀਦਵਾਰਾਂ ਵਜੋਂ ਅਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਚੰਨਵੀਰ ਸਿੰਘ, ਜਸਵੰਤ ਸਿੰਘ, ਪੱਪੂ ਕੁਮਾਰ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਸੇਖੋਂ, ਰਾਜਾ ਸਿੰਘ ਤੇ ਵਿਜੇ ਸਿਆਲ ਦੇ ਨਾਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵੋਟਰਾਂ ਨੂੰ ‘ਨੋਟਾ’ ਦੇ ਬਟਨ ਦੀ ਵੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਉਮੀਦਵਾਰਾਂ ਨੂੰ ਚੋਣ ਚਿੰਨ੍ਹ ਜਾਰੀ ਕਰ ਦਿੱਤੇ ਗਏ ਹਨ।

Advertisement

Advertisement
Author Image

sukhwinder singh

View all posts

Advertisement
Advertisement
×