ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਹਿਲੇ ਗੇੜ ਦੀਆਂ 20 ਸੀਟਾਂ ਲਈ 223 ਉਮੀਦਵਾਰ ਮੈਦਾਨ ’ਚ

07:37 AM Oct 24, 2023 IST
ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਲਈ ਰਾਂਚੀ ਤੋਂ ਰਵਾਨਾ ਹੁੰਦੇ ਹੋਏ ਸੀਆਰਪੀਐੱਫ ਦੇ ਜਵਾਨ। -ਫੋਟੋ: ਪੀਟੀਆਈ

ਰਾਏਪੁਰ, 23 ਅਕਤੂਬਰ
ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ 20 ਸੀਟਾਂ ਲਈ ਕੁੱਲ 223 ਉਮੀਦਵਾਰ ਮੈਦਾਨ ’ਚ ਹਨ। ਨਾਮਜ਼ਦਗੀ ਕਾਗਜ਼ ਵਾਪਸ ਲੈਣ ਦਾ ਅੱਜ ਆਖਰੀ ਦਿਨ ਸੀ। ਇਨ੍ਹਾਂ ਸੀਟਾਂ ’ਤੇ 7 ਨਵੰਬਰ ਨੂੰ ਵੋਟਿੰਗ ਹੋਵੇਗੀ। ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੇ ਕਿਹਾ ਕਿ ਕੁੱਲ 294 ਉਮੀਦਵਾਰਾਂ ਨੇ ਪਹਿਲੇ ਗੇੜ ਲਈ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸਨ ਜਨਿ੍ਹਾਂ ’ਚੋਂ 253 ਦੇ ਕਾਗਜ਼ ਸਹੀ ਪਾਏ ਗਏ। ਸੋਮਵਾਰ ਨੂੰ 30 ਉਮੀਦਵਾਰਾਂ ਨੇ ਕਾਗਜ਼ ਵਾਪਸ ਲੈ ਲਏ। ਇਨ੍ਹਾਂ 20 ਸੀਟਾਂ ’ਚੋਂ ਸੱਤ ਨਕਸਲ ਪ੍ਰਭਾਵਿਤ ਬਸਤਰ ਡਿਵੀਜ਼ਨ ਦੇ ਜ਼ਿਲ੍ਹਿਆਂ ’ਚ ਹਨ। ਉਮੀਦਵਾਰਾਂ ’ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਅਤੇ ਸੰਸਦ ਮੈਂਬਰ ਦੀਪਕ ਬੈਜ ਅਤੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਦੇ ਮੀਤ ਪ੍ਰਧਾਨ ਰਮਨ ਸਿੰਘ ਸ਼ਾਮਲ ਹਨ। ਪਹਿਲੇ ਗੇੜ ’ਚ ਸਭ ਤੋਂ ਜ਼ਿਆਦਾ ਉਮੀਦਵਾਰ ਰਾਜਨੰਦਗਾਓਂ ਹਲਕੇ (29) ਤੋਂ ਹਨ ਜਦਕਿ ਸਭ ਤੋਂ ਘੱਟ ਚਿਤਰਕੂਟ ਅਤੇ ਦਾਂਤੇਵਾੜਾ (7-7) ’ਚ ਉਮੀਦਾਵਰ ਹਨ। ਮੰਤਰੀ ਕਵਾਸੀ ਲਖਮਾ, ਮੋਹਨ ਮਾਰਕਮ, ਮੁਹੰਮਦ ਅਕਬਰ ਅਤੇ ਛਵਿੰਦਰ ਕਰਮਾ ਵੀ ਪ੍ਰਮੁੱਖ ਉਮੀਦਵਾਰਾਂ ’ਚ ਸ਼ਾਮਲ ਹਨ।
ਭਾਜਪਾ ਵੱਲੋਂ ਕੇਦਾਰ ਕਸ਼ਯਪ, ਵਿਕਰਮ ਉਸੇਡੀ ਅਤੇ ਸਾਬਕਾ ਆਈਏਐੱਸ ਅਫ਼ਸਰ ਨੀਕਤਾਤ ਟੇਕਮ ਚੋਣ ਮੈਦਾਨ ’ਚ ਹਨ। -ਪੀਟੀਆਈ

Advertisement

Advertisement