ਸਿੰਗਾਪੁਰ ਏਅਰਲਾਈਨਜ਼ ਦੇ ਜਹਾਜ਼ ਨੂੰ ਝਟਕਿਆਂ ਕਾਰਨ 22 ਯਾਤਰੀਆਂ ਦੀ ਰੀੜ੍ਹ ਦੀ ਹੱਡੀ ’ਤੇ ਸੱਟਾਂ ਲੱਗੀਆਂ
01:22 PM May 24, 2024 IST
ਸਿੰਗਾਪੁਰ, 24 ਮਈ
ਸਿੰਗਾਪੁਰ ਏਅਰਲਾਈਨਜ਼ ਦੀ ਉਡਾਣ ਵਿਚ ਝਟਕਿਆਂ ਕਾਰਨ 22 ਯਾਤਰੀਆਂ ਦੀਆਂ ਰੀੜ੍ਹ ਦੀ ਹੱਡੀ ਤੇ ਛੇ ਦੇ ਸਿਰ ਵਿਚ ਸੱਟਾਂ ਲੱਗੀਆਂ ਹਨ। ਹਸਪਤਾਲ ਨੇ ਕਿਹਾ ਕਿ ਜ਼ਖਮੀ 20 ਵਿਅਕਤੀ ਇੰਟੈਂਸਿਵ ਕੇਅਰ ਯੂਨਿਟ 'ਚ ਹਨ ਪਰ ਕਿਸੇ ਦੀ ਜਾਨ ਨੂੰ ਖ਼ਤਰਾ ਨਹੀਂ ਹੈ। ਲੰਡਨ ਤੋਂ ਸਿੰਗਾਪੁਰ ਲਈ ਉਡਾਣ ਭਰਨ ਵਾਲੇ ਜਹਾਜ਼ ਨੂੰ ਮੰਗਲਵਾਰ ਨੂੰ ਅਚਾਨਕ ਜ਼ੋਰਦਾਰ ਝਟਕੇ ਲੱਗੇ ਸਨ। ਜਹਾਜ਼ 3 ਮਿੰਟਾਂ ਅੰਦਰ ਇਹ 6,000 ਫੁੱਟ ਹੇਠਾਂ ਆ ਗਿਆ ਸੀ। ਇਸ ਕਾਰਨ 73 ਸਾਲਾ ਬਰਤਾਨਵੀ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਹਾਜ਼ ਵਿੱਚ 229 ਵਿਅਕਤੀ ਸਵਾਰ ਸਨ ਤੇ ਇਨ੍ਹਾਂ ’ਚ 18 ਚਾਲਕ ਦਲ ਦੇ ਮੈਂਬਰ ਸਨ।
Advertisement
Advertisement
Related News
Advertisement