For the best experience, open
https://m.punjabitribuneonline.com
on your mobile browser.
Advertisement

ਵਿਦੇਸ਼ ਭੇਜਣ ਦੇ ਨਾਂ ’ਤੇ 22.10 ਲੱਖ ਰੁਪਏ ਠੱਗੇ

07:27 AM Jun 19, 2024 IST
ਵਿਦੇਸ਼ ਭੇਜਣ ਦੇ ਨਾਂ ’ਤੇ 22 10 ਲੱਖ ਰੁਪਏ ਠੱਗੇ
Advertisement

ਪੱਤਰ ਪ੍ਰੇਰਕ
ਤਰਨ ਤਾਰਨ, 18 ਜੂਨ
ਪਿੰਡ ਮੀਆਂਵਿੰਡ ਦੀ ਇੱਕ ਔਰਤ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਉੱਤਰ ਪ੍ਰਦੇਸ਼ ਦੇ ਪਿੰਡ ਨਨਕਾਰ ਜ਼ਿਲ੍ਹਾ ਰਾਮਪੁਰ ਦੇ ਵਾਸੀ ਟਰੈਵਲ ਏਜੰਟ ਨੇ 22.10 ਲੱਖ ਰੁਪਏ ਦੀ ਠੱਗੀ ਮਾਰੀ ਹੈ| ਜ਼ਿਲ੍ਹਾ ਪੁਲੀਸ ਵੱਲੋਂ ਇਸ ਮਾਮਲੇ ਦੀ ਕਰਵਾਈ ਜਾਂਚ ਦੇ ਆਧਾਰ ’ਤੇ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਟਰੈਵਲ ਏਜੰਟ ਨਵਦੀਪ ਸਿੰਘ, ਉਸ ਦੀ ਲੜਕੀ ਸੰਦੀਪ ਕੌਰ ਅਤੇ ਇੱਕ ਹੋਰ ਰਿਸ਼ਤੇਦਾਰ ਦਿਲਬਾਗ ਸਿੰਘ ਨੂੰ ਮਾਮਲੇ ਵਿੱਚ ਮੁਲਜ਼ਮ ਨਾਮਜ਼ਦ ਕੀਤਾ ਹੈ| ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਪੀੜਤਾ ਅਮਨਦੀਪ ਕੌਰ ਨੂੰ ਡੇਢ ਕੁ ਸਾਲ ਪਹਿਲਾਂ 22.10 ਲੱਖ ਰੁਪਏ ਲੈ ਕੇ ਵਿਦੇਸ਼ ਭੇਜਣ ਦਾ ਵਾਅਦਾ ਕੀਤਾ ਸੀ| ਡੇਢ ਸਾਲ ਦਾ ਸਮਾਂ ਬੀਤਣ ’ਤੇ ਵੀ ਉਨ੍ਹਾਂ ਨਾ ਤਾਂ ਅਮਨਦੀਪ ਕੌਰ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ| ਅਮਨਦੀਪ ਕੌਰ ਦੇ ਦਿਓਰ ਜਸਵੰਤ ਸਿੰਘ ਨੇ ਇਸ ਸਬੰਧੀ ਪੁਲੀਸ ਕੋਲ ਸ਼ਿਕਾਇਤ ਕੀਤੀ| ਸ਼ਿਕਾਇਤਕਰਤਾ ਜਸਵੰਤ ਸਿੰਘ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਅਮਨਦੀਪ ਕੌਰ ਦਾ ਪਾਸਪੋਰਟ ਵੀ ਆਪਣੇ ਕਬਜ਼ੇ ਵਿੱਚ ਰੱਖ ਲਿਆ ਅਤੇ ਮੰਗਣ ’ਤੇ ਧਮਕੀਆਂ ਦਿੱਤੀਆਂ| ਇਸ ਦੌਰਾਨ ਮਾਮਲੇ ਦੀ ਪੜਤਾਲ ਕਰ ਕੇ ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਧਾਰਾ 420, 120- ਬੀ ਤੇ 506 ਅਧੀਨ ਕੇਸ ਦਰਜ ਕੀਤਾ ਹੈ ਜਦਕਿ ਮੁਲਜ਼ਮ ਫ਼ਰਾਰ ਚੱਲ ਰਹੇ ਹਨ।

Advertisement

ਮਹਿਲਾ ਟਰੈਵਲ ਏਜੰਟ ਨੇ 16 ਲੱਖ ਰੁਪਏ ਠੱਗੇ

ਤਰਨ ਤਾਰਨ (ਪੱਤਰ ਪ੍ਰੇਰਕ): ਇਲਾਕੇ ਦੇ ਪਿੰਡ ਸ਼ੇਰੋਂ ਦੇ ਇੱਕ ਵਾਸੀ ਅਮਨਦੀਪ ਸਿੰਘ ਨਾਲ ਇੱਕ ਮਹਿਲਾ ਟਰੈਵਲ ਏਜੰਟ ਰੀਤੂ ਨੇ ਨਾ ਸਿਰਫ਼ 16 ਲੱਖ ਰੁਪਏ ਦੀ ਠੱਗੀ ਮਾਰੀ ਬਲਕਿ ਉਸ ਨੂੰ ਦੋ ਮਹੀਨੇ ਮੁੰਬਈ ਜੇਲ੍ਹ ਦੀ ਹਵਾ ਵੀ ਖਾਣੀ ਪਈ| ਸ਼ਿਕਾਇਤਕਰਤਾ ਅਮਨਦੀਪ ਸਿੰਘ ਨੇ ਦੱਸਿਆ ਕਿ ਰੀਤੂ, ਵਾਸੀ ਜੋਧਪੁਰ ਰੋਡ, ਤਰਨ ਤਾਰਨ ਨੇ ਉਸ ਨੂੰ ਚਾਰ ਮਹੀਨੇ ਸਪਾਊਸ ਵੀਜ਼ਾ ’ਤੇ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 16 ਲੱਖ ਰੁਪਏ ਲਏ ਸਨ| ਕੁਝ ਸਮੇਂ ਬਾਅਦ ਰੀਤੂ ਨੇ ਉਸ ਨੂੰ ਵੀਜ਼ਾ ਆਦਿ ਦੇ ਦਸਤਾਵੇਜ਼ ਦੇ ਦਿੱਤੇ| ਅਮਨਦੀਪ ਸਿੰਘ ਨੇ ਜਿਵੇਂ ਹੀ ਇੰਗਲੈਂਡ ਜਾਣ ਲਈ ਮੁੰਬਈ ਹਵਾਈ ਅੱਡੇ ’ਤੇ ਦਸਤਾਵੇਜ਼ ਚੈੱਕ ਕਰਵਾਏ ਤਾਂ ਉਹ ਸਾਰੇ ਜਾਅਲੀ ਸਨ| ਮੁੰਬਈ ਦੀ ਪੁਲੀਸ ਨੇ ਅਮਨਦੀਪ ਸਿੰਘ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਅਤੇ ਉਸ ਨੂੰ ਦੋ ਮਹੀਨੇ ਮੁੰਬਈ ਦੀ ਜੇਲ੍ਹ ਵਿੱਚ ਰਹਿਣਾ ਪਿਆ| ਜ਼ਮਾਨਤ ’ਤੇ ਰਿਹਾਅ ਹੋ ਕੇ ਉਸ ਨੇ ਐੱਸਐੱਸਪੀ ਤਰਨ ਤਾਰਨ ਨੂੰ ਆਪਣੇ ਨਾਲ ਹੋਈ ਬੀਤੀ ਬਿਆਨ ਕੀਤੀ| ਜ਼ਿਲ੍ਹਾ ਪੁਲੀਸ ਨੇ ਮਾਮਲੇ ਦੀ ਜਾਂਚ ਸਤਨਾਮ ਸਿੰਘ ਡੀਐੱਸਪੀ ਸਪੈਸ਼ਲ ਪੁਲੀਸ ਕ੍ਰਾਈਮ ਪੀਬੀਆਈ ਤੋਂ ਕਰਵਾਈ| ਜਾਂਚ ਰਿਪੋਰਟ ਮੁਤਾਬਕ ਮੁਲਜ਼ਮ ਰੀਤੂ ਨੇ ਅਮਨਦੀਪ ਸਿੰਘ ਤੋਂ 16 ਲੱਖ ਰੁਪਏ ਲੈ ਕੇ ਉਸਦਾ ਵਿਆਹ ਕਰਵਾਉਣ ਦੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਉਸ ਨਾਲ ਧੋਖਾਧੜੀ ਕੀਤੀ ਹੈ| ਸਰਹਾਲੀ ਦੀ ਪੁਲੀਸ ਰੀਤੂ ਖਿਲਾਫ਼ ਦਫ਼ਾ 420, 467, 468 ਅਤੇ 471 ਅਧੀਨ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ|

Advertisement
Author Image

joginder kumar

View all posts

Advertisement
Advertisement
×