For the best experience, open
https://m.punjabitribuneonline.com
on your mobile browser.
Advertisement

ਤਿੰਨ ਸਿਹਤ ਕੇਂਦਰਾਂ ’ਚ ਮੈਡੀਕਲ ਅਫਸਰਾਂ ਦੀਆਂ 21 ਅਸਾਮੀਆਂ ਖਾਲੀ: ਮੱਟੂ

07:20 AM Aug 27, 2024 IST
ਤਿੰਨ ਸਿਹਤ ਕੇਂਦਰਾਂ ’ਚ ਮੈਡੀਕਲ ਅਫਸਰਾਂ ਦੀਆਂ 21 ਅਸਾਮੀਆਂ ਖਾਲੀ  ਮੱਟੂ
ਜਾਣਕਾਰੀ ਦਿੰਦੇ ਹੋਏ ਨੁਮਾਇੰਦੇ।
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 26 ਅਗਸਤ
ਹਲਕਾ ਸ਼ੁਤਰਾਣਾ ਦੇ ਤਿੰਨ ਕਮਿਊਨਿਟੀ ਹੈਲਥ ਸੈਂਟਰਾਂ ਵਿੱਚ ਮਰੀਜ਼ਾਂ ਲਈ ਡਾਕਟਰ ਨਾ ਹੋਣ ਕਾਰਨ ਲੋਕਾਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੋਈ ਹੈ। ਹਲਕਾ ਸ਼ੁਤਰਾਣਾ ਦੇ ਲੋਕ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਸਿਹਤ ਸਹੂਲਤਾਂ ਅਤੇ ਸਿੱਖਿਆ ਦੇਣ ਤੋਂ ਭੱਜ ਰਹੀ ਆਮ ਆਦਮੀ ਪਾਰਟੀ ਸਰਕਾਰ ਦਾ ਘਿਰਾਓ ਕੀਤਾ ਹੈ।
ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਹਲਕੇ ਦੇ ਤਿੰਨ ਕਮਿਊਨਿਟੀ ਹੈਲਥ ਸੈਂਟਰ ਬਾਦਸ਼ਾਹਪੁਰ, ਪਾਤੜਾਂ ਅਤੇ ਸ਼ੁਤਰਾਣਾ ਵਿੱਚ 24 ਮੈਡੀਕਲ ਅਫ਼ਸਰਾਂ ਦੀਆਂ ਅਸਾਮੀਆਂ ਵਿੱਚੋਂ 21 ਅਸਾਮੀਆਂ ਖਾਲੀ ਹਨ। ਪਾਤੜਾਂ ਤਾਇਨਾਤ ਐੱਸਐੱਮਓ ਦੀ ਬਦਲੀ ਮਗਰੋਂ ਅਜੇ ਤੱਕ ਕੋਈ ਨਹੀਂ ਆਇਆ। ਉਨ੍ਹਾਂ ਕਿਹਾ ਕਿ ਸਿਹਤ ਕੇਂਦਰਾਂ ਵਿੱਚ ਮਹਿਲਾਵਾਂ ਦੇ ਰੋਗਾਂ ਦੀ ਗਾਇਨੋਲੋਜਿਸਟ, ਬੱਚਿਆਂ ਦਾ ਮਾਹਿਰ, ਸਰਜਨ, ਮੈਡੀਸਿਨ, ਦੰਦਾਂ ਅਤੇ ਹੱਡੀਆਂ ਦਾ ਮਾਹਿਰ ਡਾਕਟਰ ਨਹੀਂ। ਸਰਕਾਰ ਨੇ ਇਨ੍ਹਾਂ ਕੇਂਦਰਾਂ ਵੱਲ ਧਿਆਨ ਨਹੀਂ ਦਿੱਤਾ। ਮਹਿਲਾਵਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਵਿਗੜਨ ’ਤੇ ਉਨ੍ਹਾਂ ਨੂੰ ਪਟਿਆਲਾ ਜਾਂ ਚੰਡੀਗੜ੍ਹ ਲੈ ਕੇ ਜਾਣਾ ਪੈਂਦਾ ਹੈ। ਮੌਕੇ ’ਤੇ ਮਰੀਜ਼ਾਂ ਨੂੰ ਫਸਟ ਏਡ ਦੇਣ ਵਾਲਾ ਡਾਕਟਰ ਵੀ ਨਹੀਂ ਹੁੰਦਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਹਲਕੇ ਦੇ ਸਿਹਤ ਕੇਂਦਰਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਨਾਲ ਲੈ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨਗੇ।

Advertisement

Advertisement
Advertisement
Author Image

Advertisement