ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਲਾਕਬਸਟਰ ਫਿਲਮਾਂ ਵਾਲਾ ਵਰ੍ਹਾ ਰਿਹਾ 2023, ਨਵੇਂ ਵਰ੍ਹੇ ਤੋਂ ਉਮੀਦਾਂ ਵਧੀਆਂ

06:59 AM Jan 01, 2024 IST

ਮੁੰਬਈ: ਹਿੰਦੀ ਫਿਲਮ ਜਗਤ ਨੇ ਸਾਲ 2023 ਦੌਰਾਨ ਵੱਡੀ ਗਿਣਤੀ ਹਿੱਟ ਫਿਲਮਾਂ ਦਿੱਤੀਆਂ ਹਨ। ਇਸ ਸਾਲ ਜਿਥੇ ਇੱਕ ਪਾਸੇ ਕੌਮਾਂਤਰੀ ਪੱਧਰ ’ਤੇ ਪ੍ਰਸਿੱਧੀ ਹਾਸਲ ਕਰਨ ਵਾਲੇ ਸ਼ਾਹਰੁਖ ਖ਼ਾਨ ਨੇ ‘ਪਠਾਨ’ ਤੇ ‘ਜਵਾਨ’ ਨਾਲ ਬਾਕਸ ਆਫਿਸ ’ਤੇ ਚਾਰ ਚੰਨ ਲਾਏ, ਉਥੇ ਹੀ ਸਨੀ ਦਿਓਲ ਦੀ ‘ਗਦਰ 2’ ਨੇ ਵੀ ਪੂਰੀਆਂ ਧੂੜਾਂ ਪੁੱਟੀਆਂ। ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ ਨੇ ਵੀ ਬਾਕਸ ਆਫਿਸ ਦੇ ਸਮੀਕਰਨ ਹਿਲਾ ਦਿੱਤੇ ਹਨ। 2024 ਵਿੱਚ ਰਿਲੀਜ਼ ਹੋਣ ਵਾਲੀਆਂ ਫਿਲਮਾਂ ਤੋਂ ਵੀ ਵੱਡੀਆਂ ਆਸਾਂ ਹਨ। ਨਵੇਂ ਵਰ੍ਹੇ ਵਿੱਚ ਰਿਤਿਕ ਰੌਸ਼ਨ, ਦੀਪਿਕਾ ਪਾਦੂਕੋਨ ਤੇ ਅਨਿਲ ਕਪੂਰ ਦੀ ‘ਫਾਈਟਰ’ 25 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਅਕਸ਼ੈ ਕੁਮਾਰ ਵੀ 16 ਫਰਵਰੀ ਨੂੰ ਤਮਿਲ ਫਿਲਮ ‘ਸੁਰਾਰਾਈ ਪੋਤਰੂ’ ਦੀ ਹਿੰਦੀ ਰੀਮੇਕ ਲੈ ਕੇ ਆ ਰਿਹਾ ਹੈ। ਇਸ ਤੋਂ ਇਲਾਵਾ ‘ਲਵ ਸੈਕਸ ਔਰ ਧੋਖਾ 2’, ‘ਮੈਟਰੋ...ਇਨ ਦਿਨੋ’, ਅਜੈ ਦੇਵਗਨ ਦੀ ‘ਔਰੋਂ ਮੇਂ ਕਹਾਂ ਦਮ ਥਾ’, ‘ਚੰਦੂ ਚੈਂਪੀਅਨ’, ‘ਸਤ੍ਰੀ 2’ ਤੇ ਆਲੀਆ ਦੀ ‘ਜਿਗਰਾ’ ਆਦਿ ਫਿਲਮਾਂ ਹਨ, ਜਿਨ੍ਹਾਂ ’ਤੇ ਫਿਲਮ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। -ਆਈਏਐੱਨਐੱਸ

Advertisement

Advertisement