ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

2 US Navy pilots shot down over Red Sea ਅਮਰੀਕੀ ਜਲ ਸੈਨਾ ਦੇ ਜੰਗੀ ਸਮੁੰਦਰੀ ਜਹਾਜ਼ ਨੇ ਜੰਗੀ ਹਵਾਈ ਜਹਾਜ਼ ਨੂੰ ਗਲਤੀ ਨਾਲ ਮਾਰ ਡੇਗਿਆ, ਦੋਵੇਂ ਪਾਇਲਟ ਸੁਰੱਖਿਅਤ

01:45 PM Dec 22, 2024 IST

ਦੁਬਈ, 22 ਦਸੰਬਰ
ਅਮਰੀਕੀ ਜਲ ਸੈਨਾ ਦੇ ਇਕ ਜੰਗੀ ਸਮੁੰਦਰੀ ਜਹਾਜ਼ ਨੇ ਗਲਤੀ ਨਾਲ ਐੱਫ/ਏ ਜੰਗ ਹਵਾਈ ਜਹਾਜ਼ ਨੂੰ ਡੇਗ ਦਿੱਤਾ, ਜਿਸ ਵਿੱਚ ਦੋ ਪਾਇਲਟ ਸਵਾਰ ਸਨ। ਅਮਰੀਕੀ ਫੌਜ ਨੇ ਅੱਜ ਇਹ ਜਾਣਕਾਰੀ ਦਿੱਤੀ। ਫੌਜ ਨੇ ਦੱਸਿਆ ਕਿ ਇਹ ਦੋਵੇਂ ਪਾਇਲਟ ਜਿਊਂਦੇ ਹਨ ਅਤੇ ਉਨ੍ਹਾਂ ’ਚੋਂ ਇਕ ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਇਹ ਘਟਨਾ ਇਸ ਗੱਲ ਨੂੰ ਜ਼ਾਹਿਰ ਕਰਦੀ ਹੈ ਕਿ ਇਸ ਖੇਤਰ ਵਿੱਚ ਅਮਰੀਕੀ ਅਤੇ ਯੂਰੋਪੀ ਫੌਜੀ ਗੱਠਜੋੜ ਦੀ ਗਸ਼ਤ ਦੇ ਬਾਵਜੂਦ ਹੂਤੀ ਵਿਦਰੋਹੀਆਂ ਵੱਲੋਂ ਸਮੁੰਦਰੀ ਜਹਾਜ਼ਾਂ ’ਤੇ ਲਗਾਤਾਰ ਹਮਲੇ ਕੀਤੇ ਜਾਣ ਕਰ ਕੇ ਲਾਲ ਸਾਗਰ ਲਾਂਘਾ ਕਿੰਨਾ ਖ਼ਤਰਨਾਕ ਹੋ ਗਿਆ ਹੈ।
ਜੰਗੀ ਹਵਾਈ ਜਹਾਜ਼ ਨੂੰ ਮਾਰ ਡੇਗਣ ਦੀ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰੀਕੀ ਫੌਜ ਨੇ ਯਮਨ ਦੇ ਹੂਤੀ ਵਿਦਰੋਹੀਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਸਨ। ਅਮਰੀਕੀ  ਫੌਜ ਦੀ ਮੱਧ ਕਮਾਂਡ ਨੇ ਇਹ ਨਹੀਂ ਦੱਸਿਆ ਕਿ ਇਹ ਘਟਨਾ ਕਿਸ ਮਿਸ਼ਨ ਦੌਰਾਨ ਹੋਈ।
ਮੱਧ ਕਮਾਂਡ ਨੇ ਇਕ ਬਿਆਨ ਵਿੱਚ ਕਿਹਾ, ‘‘ਮਿਜ਼ਾਈਲ ਜੰਗੀ ਬੇੜੇ ‘ਯੂਐੱਸਐੱਸ ਗੈਟੀਜ਼ਬਰਗ’ ਨੇ ‘ਐੱਫ/ਏ-18’ ਨੂੰ ਦੁਸ਼ਮਣ ਦਾ ਹਵਾਈ ਜਹਾਜ਼ ਜਾਂ ਮਿਜ਼ਾਈਲ ਸਮਝਣ ਦੀ ਗਲਤੀ ਕਿਵੇਂ ਕੀਤੀ ਜਦਕਿ ਜੰਗ ਦੌਰਾਨ ਜੰਗੀ ਬੇੜੇ ਰਡਾਰ ਤੇ ਰੇਡੀਓ ਸੰਚਾਰ ਦੋਹਾਂ ਨਾਲ ਜੁੜੇ ਰਹਿੰਦੇ ਹਨ। ਮੱਧ ਕਮਾਂਡ ਨੇ ਕਿਹਾ ਕਿ ਜੰਗੀ ਬੇੜਿਆਂ ਅਤੇ ਹਵਾਈ ਜਹਾਜ਼ਾਂ ਨੇ ਹੂਤੀ ਵਿਦਰੋਹੀਆਂ ਵੱਲੋਂ ਦਾਗੇ ਗਏ ਕਈ ਡਰੋਨ ਅਤੇ ਇਕ ਬੇੜੇ ਵਿਰੋਧੀ ਕਰੂਜ਼ ਮਿਜ਼ਾਈਲਾਂ ਨੂੰ ਮਾਰ ਡੇਗਿਆ ਸੀ। -ਏਪੀ

Advertisement

Advertisement