ਮਦਰ ਡੇਅਰੀ ਦੁੱਧ ਦੀ ਕੀਮਤ ’ਚ 2 ਰੁਪਏ ਵਾਧਾ
06:26 AM Jun 04, 2024 IST
Advertisement
ਨਵੀਂ ਦਿੱਲੀ (ਪੱਤਰ ਪ੍ਰੇਰਕ):
Advertisement
ਮਦਰ ਡੇਅਰੀ ਨੇ ਦਿੱਲੀ-ਐੱਨਸੀਆਰ ਮਾਰਕੀਟ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲਿਟਰ ਦਾ ਵਾਧਾ ਕੀਤਾ ਹੈ। ਇਹ ਵਾਧਾ ਦਿੱਲੀ-ਐੱਨਸੀਆਰ ਸਮੇਤ ਉਨ੍ਹਾਂ ਮਾਰਕੀਟਾਂ ’ਚ ਵੀ ਕੀਤਾ ਗਿਆ ਹੈ, ਜਿੱਥੇ ਮਦਰ ਡੇਅਰੀ ਦੇ ਦੁੱਧ ਦੀ ਖਪਤ ਹੁੰਦੀ ਹੈ। ਐਤਵਾਰ ਨੂੰ ਅਮੁਲ ਨੇ ਵੀ ਦੁੱਧ ਦੀਆਂ ਕੀਮਤਾਂ ਵਧਾਈਆਂ ਸਨ। ਦੁੱਧ ਦੇ ਇਨ੍ਹਾਂ ਦੋ ਵੱਡੇ ਸਪਲਾਇਰਾਂ ਵੱਲੋਂ ਕੀਮਤਾਂ ਵਿੱਚ ਇਹ ਵਾਧਾ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦੀ ਪ੍ਰਕਿਰਿਆ ਖ਼ਤਮ ਹੋਣ ਤੋਂ ਇੱਕਦਮ ਮਗਰੋਂ ਕੀਤਾ ਗਿਆ ਹੈ।ਇਹ ਵਾਧਾ ਸੰਭਾਵੀ ਤੌਰ ’ਤੇ ਦੁੱਧ ਉਤਪਾਦਕਾਂ ਲਈ ਕੀਤਾ ਗਿਆ ਹੈ।
Advertisement
Advertisement