ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਅਸਥ ਘਾਟ ਦਾ ਉਦਘਾਟਨ
04:30 PM Jul 07, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਜੁਲਾਈ
Advertisement
ਗੁਰਦੁਆਰਾ ਮਜਨੂੰ ਦਾ ਟਿੱਲਾ ਵਿਖੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਕੌਮੀ ਰਾਜਧਾਨੀ ਵਿੱਚ ਅਸਥੀਆਂ ਪ੍ਰਵਾਹ ਕਰਨ ਲਈ ਨਵੇਂ ਅਸਥ ਘਾਟ ਦਾ ਉਦਘਾਟਨ ਕੀਤਾ। ਡਾ. ਸਾਹਨੀ ਦੀ ਵਿੱਤੀ ਮਦਦ ਨਾਲ ਬਣੇ ਇਸ ਪ੍ਰੋਜੈਕਟ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਹੇਠ ਅੰਤਿਮ ਸਸਕਾਰ ਕਰਨ ਲਈ ਪਹਿਲਾਂ ਤੋਂ ਟੁੱਟੇ ਹੋਏ ਘਾਟ ਨੂੰ ਇੱਕ ਸ਼ਾਂਤ ਜਗ੍ਹਾ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਡਾ. ਸਾਹਨੀ ਨੇ ਕਿਹਾ ਕਿ ਇਹ ਅਸਥ ਘਾਟ ਸਿਰਫ਼ ਸਿੱਖ ਭਾਈਚਾਰੇ ਲਈ ਨਹੀਂ ਹੈ, ਬਲਕਿ ਸਾਰੇ ਦਿੱਲੀ ਵਾਸੀਆਂ ਨੂੰ ਸਹੂਲਤ ਦੇਵੇਗਾ। ਉਨ੍ਹਾਂ ਕਿਹਾ ਕਿ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਨਵੇਂ ਅਸਥ ਘਾਟ ਵਿਚ ਅਧਿਆਤਮਿਕ ਸੰਗੀਤ, ਅਰਦਾਸ ਹਾਲ, ਸ਼ਾਂਤ ਮਾਹੌਲ, ਸੁਚੱਜੀ ਤੇ ਆਦਰਪੂਰਣ ਸਥਾਨ ਲਈ ਚੰਗੀ ਤਰ੍ਹਾਂ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਮੌਜੂਦ ਸਨ।
Advertisement
Advertisement