ਏਲਾਂਤੇ ਮਾਲ ਵਿੱਚੋਂ 2.77 ਲੱਖ ਰੁਪਏ ਚੋਰੀ
07:52 AM Nov 28, 2024 IST
ਚੰਡੀਗੜ੍ਹ:
Advertisement
ਇੱਥੋਂ ਦੇ ਏਲਾਂਤੇ ਮਾਲ ਵਿੱਚ ਸਥਿਤ ਕੱਪੜਿਆਂ ਦੇ ਸ਼ੋਅਰੂਮ ਵਿੱਚੋਂ ਚੋਰ ਨੇ ਬਿਨਾਂ ਜਿੰਦਾ ਤੋੜਿਆਂ 2.77 ਲੱਖ ਰੁਪਏ ਦੀ ਨਗਦੀ ’ਤੇ ਹੱਥ ਸਾਫ਼ ਕਰ ਦਿੱਤਾ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਸਟੋਰ ਮੈਨੇਜਰ ਹਨੀ ਸ਼ਰਮਾ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਰੋਜ਼ ਦੀ ਤਰ੍ਹਾਂ ਸਟੋਰ ਬੰਦ ਕਰ ਕੇ ਚਲੇ ਗਏ ਸਨ, ਜਦੋਂ ਸਵੇਰੇ ਆ ਕੇ ਦੇਖਿਆ ਤਾਂ ਸਟੋਰ ਦੇ ਲੌਕਰ ਵਿੱਚੋਂ 2.77 ਲੱਖ ਰੁਪਏ ਗਾਇਬ ਸੀ। ਇਸ ਬਾਰੇ ਪੀੜਤ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
Advertisement
Advertisement