ਸਿਰਸਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 17,803 ਮੀਟਰਿਕ ਟਨ ਝੋਨੇ ਦੀ ਖਰੀਦ ਹੋਈ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 16 ਅਕਤੂਬਰ
ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਵਿੱਚ ਖਰੀਦ ਏਜੰਸੀਆਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ’ਤੇ 17803 ਮੀਟਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ। ਕੁੱਲ ਆਮਦ ਵਿੱਚੋਂ 11041 ਮੀਟਰਿਕ ਟਨ ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ, 4347 ਮੀਟਰਿਕ ਟਨ ਹੈਫੇਡ ਵੱਲੋਂ ਅਤੇ 2415 ਮੀਟਰਕ ਟਨ ਹਰਿਆਣਾ ਵੇਅਰਹਾਊਸਿੰਗ ਕਾਰਪੋਰੇਸ਼ਨ ਵੱਲੋਂ ਖਰੀਦੀ ਗਈ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਖਰੀਦ ਪ੍ਰਕਿਰਿਆ ਅਤੇ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਬੜਾਗੁੜਾ ਮੰਡੀ ਵਿੱਚ 1239 ਮੀਟਰਿਕ ਟਨ, ਡੱਬਵਾਲੀ ਮੰਡੀ ਵਿੱਚ 1444 ਮੀਟਰਿਕ ਟਨ, ਕਾਲਾਂਵਾਲੀ ਮੰਡੀ ਵਿੱਚ 7319 ਮੀਟਰਿਕ ਟਨ, ਫੱਗੂ ਮੰਡੀ ਵਿੱਚ 1569 ਮੀਟਰਿਕ ਟਨ, ਰਾਣੀਆਂ ਮੰਡੀ ਵਿੱਚ 1719 ਮੀਟਰਿਕ ਟਨ, ਰੋੜੀ ਮੰਡੀ ’ਚ 1075 ਮੀਟਰਿਕ ਟਨ, ਸਿਰਸਾ ਮੰਡੀ ਵਿੱਚ 1444 ਮੀਟਰਿਕ ਟਨ ਝੋਨੇ ਦੀ ਖਰੀਦ ਦਰਜ ਕੀਤੀ ਗਈ। ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਹੋਰਨਾਂ ਮੰਡੀਆਂ ਵਿੱਚ ਵੀ ਝੋਨੇ ਦੀ ਆਮਦ ਜਾਰੀ ਹੈ ਜਿਥੇ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨਾ ਸੁਕਾ ਕੇ ਮੰਡੀ ਵਿੱਚ ਲਿਆਉਣ ਤਾਂ ਜੋ ਇਸ ਦੀ ਜਲਦੀ ਖਰੀਦ ਕੀਤੀ ਜਾ ਸਕੇ।