For the best experience, open
https://m.punjabitribuneonline.com
on your mobile browser.
Advertisement

ਮਿਲਾਵਟੀ ਭੋਜਨ ਕਾਰਨ 150 ਵਿਅਕਤੀਆਂ ਦੀ ਸਿਹਤ ਵਿਗੜੀ

07:57 AM Apr 11, 2024 IST
ਮਿਲਾਵਟੀ ਭੋਜਨ ਕਾਰਨ 150 ਵਿਅਕਤੀਆਂ ਦੀ ਸਿਹਤ ਵਿਗੜੀ
ਜਲਾਲਾਬਾਦ ਦੇ ਇੱਕ ਹਸਪਤਾਲ ਵਿਚ ਜ਼ੇਰੇ ਇਲਾਜ ਮਰੀਜ਼। -ਫੋਟੋ: ਛਾਬੜਾ
Advertisement

ਮਲਕੀਤ ਸਿੰਘ ਟੋਨੀ ਛਾਬੜਾ
ਜਲਾਲਾਬਾਦ, 10 ਅਪਰੈਲ
ਨਰਾਤਿਆਂ ਦੇ ਪਹਿਲੇ ਦਿਨ ਜਲਾਲਾਬਾਦ ਵਿੱਚ ਮਿਲਾਵਟੀ ਭੋਜਨ ਖਾਣ ਕਾਰਨ 150 ਦੇ ਕਰੀਬ ਲੋਕਾਂ ਦੀ ਸਿਹਤ ਵਿਗੜ ਗਈ। ਮਰੀਜ਼ਾਂ ਨੂੰ ਜਲਾਲਾਬਾਦ ਦੇ ਵੱਖ-ਵੱਖ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਨੂੰ ਜਿਵੇਂ ਹੀ ਸ਼ਰਧਾਲੂਆਂ ਨੇ ਵਰਤ ਮਗਰੋਂ ਭੋਜਨ ਖਾਧਾ ਤਾਂ ਉਨ੍ਹਾਂ ਦੀ ਸਿਹਤ ਵਿਗੜ ਗਈ। ਦੱਸਿਆ ਜਾ ਰਿਹਾ ਹੈ ਕਿ ਆਟਾ ਮਿਲਾਵਟੀ ਸੀ। ਰਾਤੋ-ਰਾਤ ਦਰਜਨਾਂ ਮਰੀਜ਼ ਨਿੱਜੀ ਹਸਪਤਾਲਾਂ ਵਿੱਚ ਭਰਤੀ ਹੋ ਗਏ ਅਤੇ ਅੱਜ ਦੁਪਹਿਰ ਹੁੰਦਿਆਂ ਇਹ ਗਿਣਤੀ 150 ਦੇ ਕਰੀਬ ਪਹੁੰਚ ਗਈ। ਉਧਰ ਕਰਿਆਨਾ ਯੂਨੀਅਨ ਨੇ ਤੁਰੰਤ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਮਿਲਾਵਟੀ ਆਟੇ ਵਾਲਾ ਭੋਜਨ ਨਾ ਖਾਣ ਦੀ ਅਪੀਲ ਕੀਤੀ। ਇਸੇ ਦੌਰਾਨ ਜਿਵੇਂ ਹੀ ਸ਼ਹਿਰ ਦੇ ਸਮਾਜ ਸੇਵੀ ਅਤੇ ਰਾਜਨੀਤਿਕ ਲੋਕਾਂ ਨੂੰ ਸੂਚਨਾ ਮਿਲੀ ਤਾਂ ਉਹ ਤੁਰੰਤ ਮਰੀਜ਼ਾਂ ਦੀ ਮਦਦ ਕਰਨ ਲਈ ਪਹੁੰਚ ਗਏ। ਇਸ ਘਟਨਾ ਨੇ ਪੰਜਾਬ ਸਰਕਾਰ ਦੇ ਸਿਹਤ ਪ੍ਰਬੰਧ ਦੀ ਵੀ ਪੋਲ ਖੋਲ੍ਹ ਦਿੱਤੀ ਹੈ ਕਿਉਂਕਿ ਇੱਕ ਵੀ ਮਰੀਜ਼ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿੱਚ ਨਹੀਂ ਗਿਆ ਜਦਕਿ ਨਿੱਜੀ ਹਸਪਤਾਲਾਂ ਵਿੱਚ ਮਰੀਜ਼ ਦਾਖ਼ਲ ਕਰਨ ਦੀ ਜਗ੍ਹਾ ਨਹੀਂ ਮਿਲ ਰਹੀ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਇਸ ਘਟਨਾ ਨੂੰ ਪੰਜਾਬ ਦੇ ਫੂਡ ਸੇਫਟੀ ਸਿਸਟਮ ’ਤੇ ਕਲੰਕ ਕਰਾਰ ਦਿੱਤਾ ਹੈ। ਕਾਕਾ ਕੰਬੋਜ ਨੇ ਕਿਹਾ ਕਿ ਇਸ ਮੰਦਭਾਗੀ ਘਟਨਾ ਨੇ ਦਿਲ ਨੂੰ ਠੇਸ ਪਹੁੰਚਾਈ ਹੈ।

Advertisement

Advertisement
Author Image

joginder kumar

View all posts

Advertisement
Advertisement
×