For the best experience, open
https://m.punjabitribuneonline.com
on your mobile browser.
Advertisement

ਲੰਬੀ ਮਾਈਨਰ ਵਿੱਚ 150 ਫੁੱਟ ਪਾੜ ਪਿਆ

07:47 AM May 14, 2024 IST
ਲੰਬੀ ਮਾਈਨਰ ਵਿੱਚ 150 ਫੁੱਟ ਪਾੜ ਪਿਆ
ਲੰਬੀ ਮਾਈਨਰ ‘ਚ ਪਏ ਪਾੜ ਕਾਰਨ ਖੇਤਾਂ ‘ਚ ਭਰਿਆ ਪਾਣੀ।
Advertisement

ਇਕਬਾਲ ਸਿੰਘ ਸ਼ਾਂਤ
ਲੰਬੀ, 13 ਮਈ
ਪਿੰਡ ਸਿੱਖਵਾਲਾ ਨੇੜੇ ਲੰਬੀ ਨਹਿਰ ਵਿੱਚ ਲਗਭਗ 150 ਫੁੱਟ ਚੌੜਾ ਪਾੜ ਪੈ ਗਿਆ ਜਿਸ ਕਾਰਨ ਲਾਗਲੇ 100 ਏਕੜ ਖੇਤੀ ਰਕਬੇ ਵਿੱਚ ਲਗਪਗ ਤਿੰਨ-ਚਾਰ ਫੁੱਟ ਪਾਣੀ ਭਰ ਗਿਆ। ਨਹਿਰ ਕੰਢੇ ਸਥਿਤ ਖੇਤ ਵਿੱਚ ਕਿਸਾਨ ਕੂਕਾ ਸਿੰਘ ਕਲਸੀ ਦੀ 100 ਟਰਾਲੀ ਤੂੜੀ ਵੀ ਨਹਿਰ ਦੇ ਪਾਣੀ ਨਾਲ ਰੁੜ੍ਹ ਗਈ। ਪਤਾ ਲੱਗਿਆ ਹੈ ਕਿ ਦੋ-ਤਿੰਨ ਢਾਣੀਆਂ ਵੀ ਨਹਿਰ ਦੇ ਪਾਣੀ ਦੀ ਮਾਰ ਹੇਠਾਂ ਆ ਗਈਆਂ। ਪੀੜਤ ਕਿਸਾਨ ਕੂਕਾ ਕਲਸੀ ਨੇ ਦੱਸਿਆ ਕਿ ਅੱਜ ਤੜਕੇ ਖੇਤਾਂ ਵਿੱਚ ਪਾਣੀ ਲਗਾ ਰਹਾ ਕਿਸਾਨਾਂ ਨੇ ਉਸਦੇ ਖੇਤ ਕੋਲ ਨਹਿਰ ਵਿੱਚ ਪਾੜ ਪੈਣ ਦੀ ਸੂਚਨਾ ਦਿੱਤੀ।
ਉਸਨੇ ਆਪਣੀ ਤੂੜੀ ਬਚਾਉਣ ਲਈ ਪਿੰਡ ਸਹਿਣਾਖੇੜਾ ਵਿੱਚ ਜਾ ਕੇ ਨਹਿਰ ਦੇ ਮੇਟਾਂ ਨੂੰ ਜਗਾਇਆ ਜਿਨ੍ਹਾਂ ਨੇ ਖੁੱਡੀਆਂ ਹੈੱਡ ਤੋਂ ਨਹਿਰ ਦਾ ਪਾਣੀ ਬੰਦ ਕਰਵਾਇਆ। ਨਹਿਰ ’ਚ ਪਾੜ ਪੈਣ ਕਰਕੇ ਕਈ ਕਿਸਾਨਾਂ ਦੀ ਨਰਮੇ ਦੀ ਤਾਜ਼ਾ ਬੀਜਾਂਦ ਵੀ ਪ੍ਰਭਾਵਿਤ ਹੋਈ ਹੈ। ਕਿਸਾਨਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਨਹਿਰ ’ਚ ਪਿੱਛਿਓਂ ਪਾਣੀ ਜ਼ਿਆਦਾ ਮਾਤਰਾ ’ਚ ਆਉਣ ਕਰਕੇ ਪਾੜ ਪਿਆ ਹੈ। ਪੀੜਤ ਕਿਸਾਨ ਕੂਕਾ ਸਿੰਘ ਨੇ ਨਹਿਰ ਵਿਭਾਗ ਦੀ ਲਾਪਰਵਾਹੀ ਕਰਕੇ ਉਸਦੀ ਲੱਖਾਂ ਰੁਪਏ ਦੀ ਤੂੜੀ ਪਾਣੀ ’ਚ ਰੁੜਣ ਕਰਕੇ ਸਰਕਾਰ ਤੋਂ ਮੁਆਵਜ਼ਾ ਮੰਗਿਆ ਹੈ।

Advertisement

ਪਾੜ ਨੂੰ ਪੂਰਨ ਲਈ ਵਿਭਾਗੀ ਅਮਲਾ ਜੁਟਿਆ: ਐੱਸਡੀਓ

ਨਹਿਰੀ ਵਿਭਾਗ ਦੇ ਐੱਸਡੀਓ ਅਰਸ਼ਦੀਪ ਸਿੱਧੂ ਨੇ ਕਿਹਾ ਕਿ ਨਹਿਰ ਵਿੱਚ ਪਾੜ ਨੂੰ ਪੂਰਨ ਲਈ ਵਿਭਾਗੀ ਅਮਲਾ ਜੁਟਿਆ ਹੋਇਆ ਹੈ। ਉਨ੍ਹਾਂ ਨਹਿਰ ’ਚ ਪਾੜ ਦੇ ਕਾਰਨਾਂ ਬਾਰੇ ਕਿਹਾ ਕਿ ਸੰਭਵ ਹੈ ਕਿ ਕੰਢੇ ’ਤੇ ਖੁੱਡਾਂ ਆਦਿ ਹੋਣ ਕਰਕੇ ਪਾੜ ਪਿਆ ਹੋਵੇ।

Advertisement
Author Image

Advertisement
Advertisement
×