ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੇਅਰ ਦੇ ਹੁਕਮਾਂ ’ਤੇ 13 ਕੋਚਿੰਗ ਸੈਂਟਰ ਸੀਲ

08:07 AM Jul 30, 2024 IST
ਕੋਚਿੰਗ ਕੇਂਦਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਐੱਮਐੱਸਡੀ ਦੇ ਅਧਿਕਾਰੀ। -ਫੋਟੋ: ਮੁਕੇਸ਼ ਅਗਰਵਾਲ

ਪੱਤਰ ਪ੍ਰੇਰਕ
ਨਵੀਂ ਦਿੱਲੀ, 29 ਜੁਲਾਈ
ਐੱਮਐੱਸਡੀ ਮੇਅਰ ਡਾ. ਸ਼ੈਲੀ ਓਬਰਾਏ ਦੇ ਆਦੇਸ਼ਾਂ ’ਤੇ ਅਧਿਕਾਰੀਆਂ ਨੇ ਐਤਵਾਰ ਦੇਰ ਰਾਤ ਰਾਜਿੰਦਰ ਨਗਰ ਖੇਤਰ ਵਿੱਚ ਬੇਸਮੈਂਟਾਂ ਵਿੱਚ ਗੈਰ-ਕਾਨੂੰਨੀ ਤੌਰ ’ਤੇ ਚੱਲ ਰਹੇ 13 ਕੋਚਿੰਗ ਸੈਂਟਰਾਂ ਨੂੰ ਸੀਲ ਕਰ ਦਿੱਤਾ ਹੈ। ਇਨ੍ਹਾਂ ਵਿੱਚ ਆਈਏਐੱਸ ਗੁਰੂਕੁਲ, ਚਾਹਲ ਅਕੈਡਮੀ, ਪਲੂਟਸ ਅਕੈਡਮੀ, ਸਾਈ ਟਰੇਡਿੰਗ, ਆਈਏਐੱਸ ਸੇਤੂ, ਟਾਪਰਜ਼ ਅਕੈਡਮੀ, ਦੈਨਿਕ ਸੰਵਾਦ, ਸਿਵਲ ਡੇਲੀ ਆਈਏਐੱਸ, ਕਰੀਅਰ ਪਾਵਰ, 99 ਨੋਟਸ, ਵਿਦਿਆ ਗੁਰੂ, ਗਾਈਡੈਂਸ ਆਈਏਐੱਸ, ਆਈਏਐੱਸ ਲਈ ਆਸਾਨ ਸ਼ਾਮਲ ਹਨ।
ਐੱਮਐੱਸਡੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਕੋਚਿੰਗ ਸੈਂਟਰ ਰਾਜੇਂਦਰ ਨਗਰ ਦੇ ਵੱਖ-ਵੱਖ ਖੇਤਰਾਂ ਵਿੱਚ ਚੱਲ ਰਹੇ ਸਨ। ਇੱਥੇ ਬੇਸਮੈਂਟ ਵਿੱਚ ਨਿਯਮਾਂ ਦੀ ਉਲੰਘਣਾ ਕਰਕੇ ਕੋਚਿੰਗ ਕਰਵਾਈ ਜਾਂਦੀ ਸੀ ਅਤੇ ਮੌਕੇ ’ਤੇ ਨੋਟਿਸਾਂ ਨੂੰ ਸੀਲ ਕਰਕੇ ਚਿਪਕਾ ਦਿੱਤਾ ਗਿਆ।
ਐੱਮਸੀਡੀ ਵੱਲੋਂ ਰਜਿੰਦਰ ਨਗਰ ਤੇ ਮੁਖਰਜੀ ਨਗਰ ਵਿੱਚ ਕਾਨੂੰਨਾਂ ਦੀ ਅਣਦੇਖੀ ਕਰਕੇ ਚੱਲਦੇ ਆਈਏਐੱਸ ਕੋਚਿੰਗ ਸੈਂਟਰਾਂ ਖ਼ਿਲਾਫ਼ ਕੀਤੀ ਜਾ ਰਹੀ ਤਾਲਾਬੰਦੀ ਦੀ ਕਾਰਵਾਈ ਕਾਰਨ ਵਿਦਿਆਰਥੀਆਂ ਵਿੱਚ ਖੌਫ ਹੈ। ਕਈ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਕੋਚਿੰਗ ਸੈਂਟਰਾਂ ਨੂੰ ਭਾਰੀ ਫੀਸਾਂ ਦਿੱਤੀਆਂ ਹਨ। ਹੁਣ ਕੋਚਿੰਗ ਬੰਦ ਹੋਣ ਨਾਲ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ, ਇਸ ਲਈ ਵਿਦਿਆਰਥੀਆਂ ਦੇ ਭਵਿੱਖ ਵੱਲ ਵੀ ਧਿਆਨ ਦਿੱਤਾ ਜਾਵੇ। ਵਿਦਿਆਰਥੀਆਂ ਨੇ ਦਿੱਲੀ ਦੀ ਮੇਅਰ ਡਾ. ਸ਼ੈਲੀ ਓਬਰਾਏ ਨੂੰ ਕਿਹਾ ਕਿ ਉਹ ਸਾਰੇ ਪਹਿਲੂ ਵਿਚਾਰਨ।

Advertisement

Advertisement
Advertisement