For the best experience, open
https://m.punjabitribuneonline.com
on your mobile browser.
Advertisement

ਮਾਰਕੀਟ ਸੁਸਾਇਟੀ ਵੱਲੋਂ ਲਾਏ ਕੈਂਪ ਵਿੱਚ 125 ਯੂਨਿਟ ਖੂਨ ਇਕੱਤਰ

06:35 AM Jun 11, 2024 IST
ਮਾਰਕੀਟ ਸੁਸਾਇਟੀ ਵੱਲੋਂ ਲਾਏ ਕੈਂਪ ਵਿੱਚ 125 ਯੂਨਿਟ ਖੂਨ ਇਕੱਤਰ
ਖ਼ੂਨਦਾਨੀਆਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਸੁਸਾਇਟੀ ਦੇ ਅਹੁਦੇਦਾਰ। -ਫੋਟੋ: ਮਿੱਠਾ
Advertisement

ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 10 ਜੂਨ
ਨਿਊ ਗਰੇਨ ਮਾਰਕੀਟ ਵੈੱਲਫੇਅਰ ਸੁਸਾਇਟੀ ਵੱਲੋਂ ਸੁਸਾਇਟੀ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਸਥਾਨਕ ਰੋਟਰੀ ਭਵਨ ਵਿੱਚ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸੈਕਟਰ 32 ਚੰਡੀਗੜ੍ਹ ਤੋਂ ਆਈ ਡਾਕਟਰਾਂ ਦੀ ਟੀਮ ਵੱਲੋਂ 125 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਵਿਧਾਇਕ ਨੀਨਾ ਮਿੱਤਲ ਦੇ ਪਤੀ ਅਜੇ ਮਿੱਤਲ ਨੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਮਿੱਤਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਤੰਦਰੁਸਤ ਵਿਅਕਤੀ ਨੂੰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਰਾਜਿੰਦਰ ਨਿਰੰਕਾਰੀ, ਰਾਜੇਸ਼ ਇੰਸਾ, ਰਵੀ ਅਹੂਜਾ, ਰਕੇਸ਼ ਕੁਕਰੇਜਾ (ਰਿੰਕੂ), ਮਦਨ ਬੱਬਰ, ਮਨੀਸ਼ ਜਿੰਦਲ, ਸੁਨੀਲ ਬਜਾਜ, ਸੰਜੀਵ ਗੋਇਲ, ਜਤਿੰਦਰ ਨਾਟੀ, ਸਰਬਜੀਤ ਸਿੰਘ ਸ਼ਨੀ, ਜਤਿੰਦਰ ਮਿੰਟੂ, ਦਿਨੇਸ਼ ਸਚਦੇਵਾ, ਸੁਖਦੇਵ ਬਾਂਸਲ, ਹਰੀਸ਼ ਵਧਵਾ, ਹਨੀ ਗਰੋਵਰ ਅਤੇ ਸਮੂਹ ਆੜ੍ਹਤੀ ਮੌਜੂਦ ਸਨ।
ਦੇਵੀਗੜ੍ਹ (ਪੱਤਰ ਪ੍ਰੇਰਕ): ਲੋਕ ਸੇਵਾ ਮੰਚ ਵੱਲੋਂ ਮਾਂ ਨੈਣਾ ਦੇਵੀ ਸੇਵਾ ਦਲ ਭੁਨਰਹੇੜੀ ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 35ਵਾਂ ਖੂਨਦਾਨ ਕੈਂਪ ਮੰਚ ਦੇ ਪ੍ਰਧਾਨ ਨੰਬਰਦਾਰ ਕਰਮਜੀਤ ਸਿੰਘ ਅਤੇ ਮਾਂ ਨੈਣਾ ਦੇਵੀ ਸੇਵਾ ਦਲ ਦੇ ਆਗੂ ਸੰਤੋਸ਼ ਮਿਗਲਾਨੀ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਭੁਨਰਹੇੜੀ ਵਿਖੇ ਲਗਾਇਆ ਗਿਆ। ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸਾਬਕਾ ਸਰਪੰਚ ਗੁਰਜੀਤ ਸਿੰਘ ਉਪਲੀ ਪਹੁੰਚੇ। ਕੈਂਪ ਦੌਰਾਨ ਬਲੱਡ ਬੈਂਕ ਪਟਿਆਲਾ ਦੀ ਟੀਮ ਨੇ ਖੂਨਦਾਨੀਆਂ ਦਾ ਖੂਨ ਇਕੱਤਰ ਕੀਤਾ। ਇਸ ਮੌਕੇ ਪ੍ਰਧਾਨ ਨੰਬਰਦਾਰ ਕਰਮਜੀਤ ਸਿੰਘ ਨੇ ਕਿਹਾ ਕਿ ਖੂਨਦਾਨ ਮਹਾਦਾਨ ਹੈ। ਤੁਹਾਡਾ ਦਿੱਤਾ ਹੋਇਆ ਖੂਨ ਹਜ਼ਾਰਾਂ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਈ ਹੋ ਸਕਦਾ ਹੈ। ਇਸ ਮੌਕੇ ਆਏ ਮਹਿਮਾਨਾਂ ਅਤੇ ਖ਼ੂਨਦਾਨੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਕੈਂਪ ਦੌਰਾਨ 26 ਵਿਅਕਤੀਆਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਜਨਰਲ ਸਕੱਤਰ ਹਰਜੀਤ ਸਿੰਘ ਬਿੱਟੂ, ਪਿਊਸ਼ ਅਰੋੜਾ, ਮਨੋਜ਼ ਜਸੂਜਾ, ਤਰਸੇਮ ਮਿਗਲਾਨੀ, ਹਰਵਿੰਦਰ ਸਿੰਘ ਬੱਬੂ, ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਹਰਿੰਦਰ ਸਿੰਘ ਕੋਟਲਾ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×