For the best experience, open
https://m.punjabitribuneonline.com
on your mobile browser.
Advertisement

ਲਹਿਰਾਗਾਗਾ ਬਲਾਕ ’ਚ ਸਰਪੰਚੀ ਵਾਸਤੇ 125 ਤੇ ਪੰਚੀ ਲਈ 247 ਉਮੀਦਵਾਰ ਮੈਦਾਨ ’ਚ

10:15 AM Oct 10, 2024 IST
ਲਹਿਰਾਗਾਗਾ ਬਲਾਕ ’ਚ ਸਰਪੰਚੀ ਵਾਸਤੇ 125 ਤੇ ਪੰਚੀ ਲਈ 247 ਉਮੀਦਵਾਰ ਮੈਦਾਨ ’ਚ
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 9 ਅਕਤੂਬਰ
ਲਹਿਰਾਗਾਗਾ ਬਲਾਕ ਦੀਆਂ ਕੁੱਲ 50 ਪੰਚਾਇਤਾਂ ’ਚੋਂ ਚਾਰ ਪੰਚਾਇਤਾਂ ਅਤੇ ਪੰਜ ਸਰਪੰਚਾਂ ਅਤੇ 234 ਪੰਚਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ। ਕਾਗਜ਼ਾਤ ਵਾਪਸ ਕਰਾਉਣ ਉਪਰੰਤ ਸਰਪੰਚੀ ਲਈ 125 ਅਤੇ ਪੰਚੀ ਲਈ 247 ਉਮੀਦਵਾਰ ਮੈਦਾਨ ਵਿਚ ਹਨ। ਪਿੰਡ ਚੰਗਾਲੀਵਾਲਾ, ਤੇਗ ਬਹਾਦਰ ਹਰਿਆਊ, ਚੂੜਲ ਖੁਰਦ ਅਤੇ ਕਾਲੀਆ ਦੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹਨ। ਜਦੋਂਕਿ ਗੁਰੂ ਨਾਨਕ ਨਗਰ ਚੂੜਲ ਦੇ ਸਰਪੰਚ ਦੀ ਚੋਣ ਵੀ ਸਰਬਸੰਮਤੀ ਨਾਲ ਗਈ ਹੈ। ਬੀਡੀਪੀਓ ਰਾਮਪਾਲ ਸਿੰਘ ਨੇ ਦੱਸਿਆ ਕਿ ਕਾਗਜ਼ਾਤਾਂ ਦੀ ਵਾਪਸੀ ਮਗਰੋਂ ਪੰਚੀ-ਸਰਪੰਚੀ ਦੇ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾ ਚੁੱਕੇ ਹਨ। ਚੋਣ ਲੜਨ ਵਾਲੇ ਸਾਰੇ ਹੀ ਉਮੀਦਵਾਰਾਂ ਨੂੰ ਐੱਸਡੀਐੱਮ ਕਮ ਰਿਟਰਨਿੰਗ ਅਫਸਰ ਲਹਿਰਾ ਨੇ ਕਿਹਾ ਕਿ ਸਾਰੇ ਹੀ ਉਮੀਦਵਾਰ ਚੋਣ ਲੜਾਈ ਝਗੜੇ ਤੋਂ ਦੂਰ ਰਹਿ ਕੇ ਪੂਰੇ ਪਾਰਦਰਸ਼ੀ ਢੰਗ ਨਾਲ ਲੜਨ।

Advertisement

ਮੰਤਰੀ ਵੱਲੋਂ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ

ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਅਤੇ ਚੋਣ ਮੈਦਾਨ ਵਿੱਚ ਡਟੇ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਚਾਇਤੀ ਚੋਣਾਂ ਭਾਈਚਾਰਕ ਚੋਣਾਂ ਹੁੰਦੀਆਂ ਹਨ। ਇਸ ਲਈ ਵੋਟਾਂ ਦੀ ਖਾਤਰ ਸਾਰੇ ਹੀ ਉਮੀਦਵਾਰ ਆਪਣੀ ਭਾਈਚਾਰਕ ਸਾਂਝ ਬਰਕਾਰ ਰੱਖਣ। ਜ਼ਿਕਰਯੋਗ ਹੈ ਕਿ ਬਲਾਕ ਲਹਿਰਾਗਾਗਾ ਦੀ 50 ਪੰਚਾਇਤਾਂ ਲਈ ਲਈ ਸਰਪੰਚੀ ਦੇ ਕੁੱਲ 240 ਅਤੇ ਪੰਚੀ ਲਈ 702 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ। ਇਨ੍ਹਾਂ ਵਿੱਚੋਂ ਕਿਸੇ ਵੀ ਸਰਪੰਚ ਦੇ ਕਾਗਜ਼ ਰੱਦ ਨਹੀਂ ਕੀਤੇ ਗਏ ਹਨ ਜਦੋਂਕਿ 37 ਪੰਚਾਂ ਦੀਆਂ ਨਾਮਜ਼ਦਗੀਆਂ ਰੱਦ ਹੋਈਆਂ ਹਨ।

Advertisement

Advertisement
Author Image

Advertisement