For the best experience, open
https://m.punjabitribuneonline.com
on your mobile browser.
Advertisement

ਕਾਰ ਸਵਾਰ ਪੰਜ ਜਣਿਆਂ ਕੋਲੋਂ 12 ਲੱਖ ਰੁਪਏ ਬਰਾਮਦ

07:59 AM May 02, 2024 IST
ਕਾਰ ਸਵਾਰ ਪੰਜ ਜਣਿਆਂ ਕੋਲੋਂ 12 ਲੱਖ ਰੁਪਏ ਬਰਾਮਦ
Advertisement

ਨਿੱਜੀ ਪੱਤਰ ਪ੍ਰੇਰਕ
ਸਿਰਸਾ, 1 ਮਈ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਵੱਲੋਂ ਵਰਤੀ ਜਾ ਰਹੀ ਚੌਕਸੀ ਦੌਰਾਨ ਜਿਥੇ ਹੁਣ ਤੱਕ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਤੇ ਸ਼ਰਾਬ ਪੁਲੀਸ ਵੱਲੋਂ ਫੜੀ ਗਈ ਹੈ ਉਥੇ ਹੀ ਅੱਜ ਰਾਜਸਥਾਨ ਵੱਲੋਂ ਆਉਂਦੀ ਇਕ ਸਕਾਰਪਿਓ ’ਚੋਂ ਪੁਲੀਸ ਨੇ 12 ਲੱਖ 22 ਹਜ਼ਾਰ 300 ਰੁਪਏ ਫੜੇ ਹਨ। ਸਕਾਰਪਿਓ ’ਚ ਸਵਾਰ ਵਿਅਕਤੀ ਇਨ੍ਹਾਂ ਪੈਸਿਆਂ ਬਾਰੇ ਪੁਲੀਸ ਨੂੰ ਕੋਈ ਸੰਤੋਸ਼ਜਨਕ ਉੱਤਰ ਨਹੀਂ ਦੇ ਸਕੇ। ਐਸ.ਪੀ. ਵਿਕਰਾਂਤ ਭੂਸ਼ਨ ਨੇ ਦੱਸਿਆ ਕਿ ਪੁਲੀਸ ਟੀਮ ਵੱਲੋਂ ਰਾਜਸਥਾਨ ਸਰਹੱਦ ਨਾਲ ਲੱਗਦੇ ਜੋਗੀਵਾਲਾ ਨਾਕੇ ’ਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਸੇ ਦੌਰਾਨ ਇੱਕ ਕਾਲੇ ਰੰਗ ਦੀ ਸਕਾਰਪੀਓ ਵਿੱਚ ਸਵਾਰ ਚਾਰ ਨੌਜਵਾਨ ਰਾਜਸਥਾਨ ਤੋਂ ਆ ਰਹੇ ਸਨ। ਜਦੋਂ ਪੁਲੀਸ ਨੇ ਸਕਾਰਪਿਓ ਨੂੰ ਰੁਕਵਾ ਕੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਤਾਂ ਉਹ ਪੁਲੀਸ ਨੂੰ ਕੋਈ ਤਸੱਲੀਬਖਸ਼ ਉਤਰ ਨਾ ਦੇ ਸਕੇ, ਜਿਸ ਮਗਰੋਂ ਸਕਾਰਪਿਓ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 12 ਲੱਖ 22 ਹਜ਼ਾਰ 300 ਰੁਪਏ ਬਰਾਮਦ ਹੋਏ। ਇਨ੍ਹਾਂ ਪੈਸਿਆਂ ਬਾਰੇ ਉਹ ਕੋਈ ਸਬੂਤ ਪੁਲੀਸ ਨੂੰ ਨਹੀਂ ਦੇ ਸਕੇ ਜਿਸ ਮਗਰੋਂ ਸਕਾਰਪਿਓ ਤੇ ਪੈਸਿਆਂ ਨੂੰ ਜਬਤ ਕਰਕੇ ਸੰਬਧਤ ਅਧਿਕਾਰੀਆਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਗੱਡੀ ਵਿੱਚ ਸਵਾਰ ਨੌਜਵਾਨਾਂ ਦੀ ਪਛਾਣ ਆਦੇਸ਼ ਵਾਸੀ ਸਾਗੜਾ, ਬੰਟੀ ਵਾਸੀ ਕਲਾਨਾ, ਲਲਿਤ ਵਾਸੀ ਨਠਰਾਣਾ, ਅਨੁਜ ਅਤੇ ਹਰੀਕੇਸ਼ ਵਾਸੀ ਸਾਗਾ ਰਾਜਸਥਾਨ ਵਜੋਂ ਹੋਈ ਹੈ।

Advertisement

Advertisement
Author Image

sukhwinder singh

View all posts

Advertisement
Advertisement
×