For the best experience, open
https://m.punjabitribuneonline.com
on your mobile browser.
Advertisement

ਟੈਂਪੂ ਟਰੈਵਲਰ ਤੇ ਟਰੈਕਟਰ-ਟਰਾਲੀ ਵਿਚਾਲੇ ਟੱਕਰ ਕਾਰਨ 12 ਜ਼ਖ਼ਮੀ

08:13 AM Apr 17, 2024 IST
ਟੈਂਪੂ ਟਰੈਵਲਰ ਤੇ ਟਰੈਕਟਰ ਟਰਾਲੀ ਵਿਚਾਲੇ ਟੱਕਰ ਕਾਰਨ 12 ਜ਼ਖ਼ਮੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 16 ਫਰਵਰੀ
ਜਲੰਧਰ ਬਾਈਪਾਸ ਨੇੜੇ ਮੈਟਰੋ ਪੁਲ ’ਤੇ ਦੇਰ ਰਾਤ ਤੇਜ਼ ਰਫ਼ਤਾਰ ਟੈਂਪੂ ਟਰੈਵਲਰ ਅਤੇ ਟ੍ਰੈਕਟਰ-ਟਰਾਲੀ ਵਿਚਾਲੇ ਟੱਕਰ ਕਾਰਨ ਵਾਪਰੇ ਹਾਦਸੇ ਵਿੱਚ ਟੈਂਪੂ ਟਰੈਵਲਰ ਸਵਾਰ 12 ਜਣੇ ਫੱਟੜ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਟੈਂਪੂ ਟਰੈਵਰਲ ਸਵਾਰ ਲੋਕ ਹਰਿਦੁਆਰ ਤੋਂ ਆਪਣੇ ਕਿਸੇ ਪਰਿਵਾਰ ਮੈਂਬਰ ਦੀਆਂ ਅਸਥੀਆਂ ਵਹਾਅ ਕੇ ਵਾਪਸ ਆ ਰਹੇ ਸਨ ਤੇ ਉਨ੍ਹਾਂ ਹੁਸ਼ਿਆਰਪੁਰ ਜਾਣਾ ਸੀ। ਰਾਹ ਵਿੱਚ ਟਰੈਵਲਰ ਦੇ ਚਾਲਕ ਨੂੰ ਨੀਂਦ ਆ ਗਈ ਤੇ ਉਸ ਨੇ ਟਰਾਲੀ ਦੇ ਪਿੱਛੇ ਟੱਕਰ ਮਾਰ ਦਿੱਤੀ। ਜ਼ਖਮੀਆਂ ’ਚ ਬੱਚੇ ਤੇ ਔਰਤਾਂ ਸਣੇ 12 ਲੋਕ ਸ਼ਾਮਲ ਹਨ। ਇਨ੍ਹਾਂ ’ਚੋਂ 2 ਔਰਤਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀਆਂ ਦੀ ਪਛਾਣ ਅਰਚਿਤਾ, ਆਦਿੱਤਿਆ, ਦਕਸ਼, ਮੰਜੂ, ਕਾਂਤਾ, ਅੰਜੂ, ਆਂਚਲ, ਰੀਨਾ, ਜਤਿੰਦਰ, ਦਿਨੇਸ਼ ਤੇ ਰਜਨੀ ਵਜੋਂ ਹੋਈ ਹੈ। ਪੁਲੀਸ ਨੇ ਟੈਂਪੂ ਟ੍ਰੈਵਲਰ ਤੇ ਟਰਾਲੀ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

ਹਾਦਸੇ ਵਿੱਚ ਮੋਟਰਸਾਈਕਲ ਸਵਾਰ ਹਲਾਕ, ਦੋਸਤ ਦੀ ਲੱਤ ਟੁੱਟੀ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਲੇਮ ਟਾਬਰੀ ਦੇ ਇਲਾਕੇ ਮੇਨ ਜੀਟੀ ਰੋਡ ਗ੍ਰੀਨ ਲੈਂਡ ਸਕੂਲ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ। ਇਸ ਸਬੰਧੀ ਸ਼ਕੀਲਾ ਵਾਸੀ ਕੁਲਦੀਪ ਨਗਰ ਨੇ ਦੱਸਿਆ ਕਿ ਉਸ ਦਾ ਪਤੀ ਅਲੀ ਰਾਜਾ ਆਪਣੇ ਦੋਸਤਾਂ ਮਦਨ ਲਾਲ ਅਤੇ ਰਾਮ ਦਰੇਸ਼ ਨਾਲ ਫਿਲੌਰ ਮੋਟਰਸਾਈਕਲ ’ਤੇ ਘੁੰਮਣ ਗਿਆ ਸੀ। ਇਸ ਦੌਰਾਨ ਜਦੋਂ ਉਹ ਘਰ ਵਾਪਸ ਆ ਰਿਹਾ ਸੀ ਤਾਂ ਮੇਨ ਜੀਟੀ ਰੋਡ ਨੇੜੇ ਗ੍ਰੀਨ ਲੈਂਡ ਸਕੂਲ ਕੋਲ ਇੱਕ ਇਨੋਵਾ ਕਾਰ ਦੇ ਚਾਲਕ ਨੇ ਤੇਜ਼ ਰਫ਼ਤਾਰੀ ਨਾਲ ਉਸ ਨੂੰ ਫੇਟ ਮਾਰੀ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸ ਦੇ ਦੋਸਤ ਮਦਨ ਕੁਮਾਰ ਦੀ ਲੱਤ ਟੁੱਟ ਗਈ, ਜਿਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਪੁਲੀਸ ਨੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement
Author Image

sukhwinder singh

View all posts

Advertisement
Advertisement
×