For the best experience, open
https://m.punjabitribuneonline.com
on your mobile browser.
Advertisement

ਗ਼ੈਰਕਾਨੂੰਨੀ ਤੌਰ ’ਤੇ ਕੰਮ ਕਰਦੇ 12 ਭਾਰਤੀ ਗ੍ਰਿਫ਼ਤਾਰ

08:00 AM Apr 12, 2024 IST
ਗ਼ੈਰਕਾਨੂੰਨੀ ਤੌਰ ’ਤੇ ਕੰਮ ਕਰਦੇ 12 ਭਾਰਤੀ ਗ੍ਰਿਫ਼ਤਾਰ
Advertisement

ਲੰਡਨ, 11 ਅਪਰੈਲ
ਬਰਤਾਨੀਆ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਵੀਜ਼ਾ ਨੇਮਾਂ ਦੀ ਉਲੰਘਣਾ ਕਰ ਕੇ ਗੱਦੇ ਤੇ ਕੇਕ ਬਣਾਉਣ ਵਾਲੀਆਂ ਫੈਕਟਰੀਆਂ ’ਚ ਕੰਮ ਕਰਨ ਦੇ ਸ਼ੱਕ ਹੇਠ ਇੱਕ ਔਰਤ ਸਣੇ 12 ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਬਰਤਾਨੀਆ ਦੇ ਗ੍ਰਹਿ ਦਫ਼ਤਰ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ ਮੁਤਾਬਕ ਇਮੀਗ੍ਰੇਸ਼ਨ ਐਨਫੋਰਸਮੈਂਟ ਅਧਿਕਾਰੀਆਂ ਨੇ ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਇਲਾਕੇ ’ਚ ਗੱਦਿਆਂ ਦੇ ਕਾਰੋਬਾਰ ਨਾਲ ਸਬੰਧਤ ਇੱਕ ਯੂਨਿਟ ’ਤੇ ਛਾਪਾ ਮਾਰਿਆ। ਅਧਿਕਾਰੀਆਂ ਨੂੰ ਇਤਲਾਹ ਮਿਲੀ ਸੀ ਕਿ ਉਥੇ ਗ਼ੈਰਕਾਨੂੰਨੀ ਤੌਰ ’ਤੇ ਕੰਮ ਹੋ ਰਿਹਾ ਹੈ। ਬਿਆਨ ਮੁਤਾਬਕ ਅਧਿਕਾਰੀਆਂ ਨੇ ਗ਼ੈਰਕਾਨੂੰਨੀ ਤੌਰ ’ਤੇ ਕੰਮ ਕਰਨ ਦੇ ਦੋਸ਼ ਹੇਠ ਸੱਤ ਭਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਹਿ ਦਫ਼ਤਰ ਅਨੁਸਾਰ ਚਾਰ ਹੋਰ ਭਾਰਤੀ ਨਾਗਰਿਕਾਂ ਨੂੰ ਨੇੜੇ ਹੀ ਸਥਿਤ ਇੱਕ ਕੇਕ ਫੈਕਟਰੀ ’ਚੋਂ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ’ਤੇ ਵੀਜ਼ਾ ਨੇਮਾਂ ਦੀ ਉਲੰਘਣਾ ਦਾ ਦੋਸ਼ ਹੈ। ਇਸ ਤੋਂ ਇਲਾਵਾ ਇੱਕ ਭਾਰਤੀ ਔਰਤ ਨੂੰ ਵੀ ਇਮੀਗ੍ਰੇਸ਼ਨ ਅਪਰਾਧਾਂ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਚਾਰ ਜਣਿਆਂ ਨੂੰ ਬਰਤਾਨੀਆਂ ਤੋਂ ਬਾਹਰ ਕੱਢਣ ਜਾਂ ਭਾਰਤ ਡਿਪੋਰਟ ਕਰਨ ਲਈ ਵਿਚਾਰ ਹੋਣ ਤੱਕ ਹਿਰਾਸਤ ’ਚ ਲਿਆ ਗਿਆ ਹੈ ਜਦਕਿ ਬਾਕੀ ਅੱਠ ਜਣਿਆਂ ਇਸ ਸ਼ਰਤ ’ਤੇ ਜ਼ਮਾਨਤ ਦਿੱਤੀ ਗਈ ਹੈ ਕਿ ਉਹ ਰੈਗੂਲਰ ਤੌਰ ’ਤੇ ਗ੍ਰਹਿ ਦਫ਼ਤਰ ਨੂੰ ਰਿਪੋਰਟ ਕਰਨਗੇ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×