For the best experience, open
https://m.punjabitribuneonline.com
on your mobile browser.
Advertisement

ਸੱਟਾ ਲਾਉਣ ਦੇ ਦੋਸ਼ ਹੇਠ 12 ਕਾਬੂ

07:23 AM Apr 16, 2024 IST
ਸੱਟਾ ਲਾਉਣ ਦੇ ਦੋਸ਼ ਹੇਠ 12 ਕਾਬੂ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਅਪਰੈਲ
ਪੁਲੀਸ ਨੇ ਸੱਟਾ ਲਗਾਉਣ ਦੇ ਦੋਸ਼ ਹੇਠ 12 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਨਕਦੀ ਬਰਾਮਦ ਕੀਤੀ ਹੈ। ਥਾਣਾ ਡਿਵੀਜ਼ਨ ਨੰਬਰ 5 ਦੇ ਥਾਣੇਦਾਰ ਮੋਹਨ ਲਾਲ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਗੁਰਮੀਤ ਵਾਸੀ ਮਨਜੀਤ ਨਗਰ, ਗੁਰਦੀਪ ਸਿੰਘ ਵਾਸੀ ਮਨਜੀਤ ਨਗਰ ਨੂੰ ਰੇਲਵੇ ਲਾਈਨਾਂ ਮਨਜੀਤ ਨਗਰ ਵਿਖੇ ਸਰਕਾਰੀ ਲਾਟਰੀ ਦੀ ਆੜ ਹੇਠ ਸੱਟਾ ਲਗਾਉਂਦਿਆਂ ਕਾਬੂ ਕਰਕੇ 1530 ਰੁਪਏ ਦੇ ਕਰੰਸੀ ਨੋਟ ਬਰਾਮਦ ਕੀਤੇ ਹਨ ਜਦਕਿ ਉਨ੍ਹਾਂ ਦੇ ਸਾਥੀ ਕਮਲਜੀਤ ਸਿੰਘ ਵਾਸੀ ਜਵਾਹਰ ਨਗਰ ਕੈਂਪ ਦੀ ਭਾਲ ਕੀਤੀ ਜਾ ਰਹੀ ਹੈ ਜੋ ਹਾਲੇ ਫ਼ਰਾਰ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 7 ਦੇ ਥਾਣੇਦਾਰ ਜਗਦੀਸ਼ ਰਾਜ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਗਸ਼ਤ ਦੌਰਾਨ ਦੀਪਕ ਕੁਮਾਰ ਵਾਸੀ ਨਿਊ ਕੀਰਤੀ ਨਗਰ, ਸਤਪਾਲ ਵਾਸੀ ਪ੍ਰੀਤ ਨਗਰ ਤਾਜਪੁਰ ਰੋਡ, ਕ੍ਰਿਸ਼ਨ ਵਾਸੀ ਟਿੱਬਾ ਰੋਡ, ਨਿੱਟੂ ਵਾਸੀ ਟਿੱਬਾ ਰੋਡ, ਯੋਗੇਸ਼ ਵਾਸੀ ਮਿੰਟੂ ਕਲੋਨੀ ਟਿੱਬਾ ਰੋਡ, ਰਕੇਸ਼ ਕੁਮਾਰ ਵਾਸੀ ਕੰਪਨੀ ਬਾਗ ਟਿੱਬਾ ਰੋਡ, ਰਾਜੂ, ਦਰਸ਼ਨ ਵਾਸੀਆਨ ਸੰਜੇ ਗਾਂਧੀ ਕਲੋਨੀ, ਸੂਰਜ ਵਾਸੀ ਈਡਬਲਿਊਐਸ ਕਲੋਨੀ ਅਤੇ ਜੋਗਿੰਦਰ ਸਿੰਘ ਵਾਸੀ ਜੀਟੀਬੀਨਗਰ ਚੰਡੀਗੜ੍ਹ ਰੋਡ ਨੂੰ 32 ਸੈਕਟਰ ਸਥਿਤ ਆਪਣੀ ਸਰਕਾਰੀ ਲਾਟਰੀ ਦੀ ਦੁਕਾਨ ਦੀ ਆੜ ਵਿੱਚ ਸੱਟਾ ਲਗਾਉਂਦਿਆਂ ਕਾਬੂ ਕਰਕੇ ਉਨ੍ਹਾਂ ਪਾਸੋਂ 3980 ਰੁਪਏ ਦੇ ਭਾਰਤੀ ਕਰੰਸੀ ਨੋਟ ਬਰਾਮਦ ਕੀਤੇ ਹਨ।

Advertisement

Advertisement
Author Image

Advertisement
Advertisement
×