For the best experience, open
https://m.punjabitribuneonline.com
on your mobile browser.
Advertisement

ਗੋਲੀ ਚੱਲਣ ਦੀ ਘਟਨਾ ਦੇ ਸਬੰਧ ਵਿੱਚ 11 ਮੁਲਜ਼ਮ ਗ੍ਰਿਫ਼ਤਾਰ

06:53 AM Apr 25, 2024 IST
ਗੋਲੀ ਚੱਲਣ ਦੀ ਘਟਨਾ ਦੇ ਸਬੰਧ ਵਿੱਚ 11 ਮੁਲਜ਼ਮ ਗ੍ਰਿਫ਼ਤਾਰ
ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ। -ਫੋਟੋ: ਪੰਜਾਬੀ ਟ੍ਰਿਬਿਊ੍ਨ
Advertisement

ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 24 ਅਪਰੈਲ
ਰਣਜੀਤ ਐਵੀਨਿਊ ਇਲਾਕੇ ਵਿੱਚ ਇਮੀਗ੍ਰੇਸ਼ਨ ਏਜੰਸੀ ਦੇ ਦਫ਼ਤਰ ਦੇ ਬਾਹਰ ਹੋਈ ਗੋਲੀਬਾਰੀ ਦੀ ਘਟਨਾ ਦੇ ਸਬੰਧ ਵਿੱਚ ਪੁਲੀਸ ਨੇ 11 ਵਿਅਕਤੀਆਂ ਨੂੰ ਇੱਕ ਪਿਸਤੌਲ ਅਤੇ 22 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਘਟਨਾ ਕਾਰਨ ਕਈ ਲੋਕ ਜ਼ਖਮੀ ਹੋ ਗਏ ਸਨ। ਇਮੀਗ੍ਰੇਸ਼ਨ ਏਜੰਸੀ ਅਤੇ ਉਨ੍ਹਾਂ ਦੇ ਗ੍ਰਾਹਕ ਵਿਚਕਾਰ ਵਿੱਤੀ ਮਾਮਲੇ ਦੇ ਝਗੜੇ ਦੇ ਕਾਰਨ ਗੋਲੀਬਾਰੀ ਹੋਈ ਸੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਇਸ ਘਟਨਾ ਨੇ ਕਾਨੂੰਨ ਵਿਵਸਥਾ ਬਾਰੇ ਸਵਾਲ ਖੜ੍ਹਾ ਕੀਤਾ ਹੈ।
ਇਸ ਦੌਰਾਨ ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਕੱਲ੍ਹ ਬਾਅਦ ਦੁਪਹਿਰ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਰਣਜੀਤ ਐਵੀਨਿਊ ਇਲਾਕੇ ਵਿੱਚ ਹਰਤੇਜ ਹਸਪਤਾਲ ਨੇੜੇ ਦੋ ਗੁੱਟਾਂ ਵਿੱਚ ਝੜਪ ਹੋਈ ਸੀ।
ਇਸ ਦੌਰਾਨ ਪੁਲੀਸ ਨੇ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦਾ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲੀਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਪੁਲੀਸ ਨੇ ਮੁਲਜ਼ਮਾਂ ਦੀ ਪਛਾਣ ਕਰ ਕੇ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਵੱਲੋਂ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

Advertisement

ਲਾਸ਼ ਮਾਮਲਾ: ਕਾਦੀਆਂ ਪੁਲੀਸ ਵੱਲੋਂ ਮੁਲਜ਼ਮ ਗ੍ਰਿਫ਼ਤਾਰ

ਕਾਦੀਆਂ: ਕਾਦੀਆਂ ਪੁਲੀਸ ਨੇ ਵਾਲਮੀਕਿ ਮੁਹੱਲਾ ਕਾਦੀਆਂ ਵਿੱਚ ਸਾਹਿਲ ਨਾਮੀਂ ਨੌਜਵਾਨ ਦੀ ਮਿਲੀ ਲਾਸ਼ ਦੇ ਮਾਮਲੇ ’ਚ ਪ੍ਰੈੱਸ ਕਾਨਫ਼ਰੰਸ ਕਰ ਕੇ ਸੱਚ ਦਾ ਪਰਦਾਫ਼ਾਸ਼ ਕੀਤਾ ਹੈ। ਇਸ ਸਬੰਧ ਵਿੱਚ ਡੀਐੱਸਪੀ ਰਾਜੇਸ਼ ਕੱਕੜ ਨੇ ਐੱਸਐੱਚਓ ਬਲਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਦੱਸਿਆ ਕਿ ਕਪਤਾਨ ਪੁਲੀਸ ਰਮਨਿੰਦਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਸੰਧੂ, ਮੁੱਖ ਅਫ਼ਸਰ ਥਾਣਾ ਕਾਦੀਆਂ ਦੀ ਟੀਮ ਨੇ ਕੇਸ ਦਰਜ ਕਰ ਕੇ ਸੱਚ ਨੂੰ 24 ਘੰਟਿਆਂ ਵਿੱਚ ਸਾਹਮਣੇ ਲਿਆਂਦਾ ਹੈ। ਤਫ਼ਤੀਸ਼ ਇਹ ਗੱਲ ਸਾਹਮਣੇ ਆਈ ਕਿ ਸਾਹਿਲ ਨੂੰ ਉਸ ਦੇ ਸਾਥੀ ਵਿਸ਼ਾਲ ਉਰਫ਼ ਖੁੱਡਾ, ਸੁਮਿਤ, ਜੈਜੀ, ਐਮੀ ਅਤੇ ਪਵਿੱਤਰ ਆਵਾਜ਼ ਮਾਰ ਕੇ ਲੈ ਗਏ ਸਨ। ਇਸ ਦੌਰਾਨ ਅੰਮ੍ਰਿਤਪਾਲ ਸਿੰਘ, ਮਨਜੀਤ ਸਿੰਘ ਅਤੇ ਪਵਿੱਤਰ ਨੇ ਵਿਸ਼ਾਲ ਅਤੇ ਸੁਮਿਤ ਨੂੰ ਹੈਰੋਇਨ ਦਿੱਤੀ। ਵਿਸ਼ਾਲ ਨੇ ਸਾਹਿਲ ਨੂੰ ਪੀਣ ਲਈ ਹੈਰੋਇਨ ਦਿੱਤੀ ਜਿਸ ਤੋਂ ਬਾਅਦ ਸਾਹਿਲ ਅਤੇ ਉਸ ਦੇ ਸਾਥੀ ਚਲੇ ਗਏ। ਸਾਹਿਲ ਉਸੇ ਦਿਨ ਹੀ ਵਾਲਮੀਕਿ ਮੁਹੱਲੇ ਵਿੱਚ ਰਹਿਣ ਵਾਲੇ ਬੌਬੀ ਉਰਫ਼ ਪੌਪੀ ਦੇ ਘਰ ਚਲਾ ਗਿਆ। ਜਿੱਥੇ ਸਾਹਿਲ ਨੂੰ ਬੌਬੀ ਉਰਫ਼ ਪੌਪੀ ਨੇ ਹੈਰੋਇਨ ਦਾ ਟੀਕਾ ਲਾਇਆ ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਸਾਹਿਲ ਬਾਰੇ ਬੌਬੀ ਅਤੇ ਉਸ ਦੇ ਪਰਿਵਾਰ ਨੇ ਮੁੱਦਈ ਦੇ ਘਰ ਇਤਲਾਹ ਨਹੀਂ ਦਿੱਤੀ ਅਤੇ ਉਸੇ ਉਸਦੀ ਲਾਸ਼ ਨੂੰ ਕੱਪੜੇ ਵਿੱਚ ਲਪੇਟ ਕੇ ਨਾਲੇ ਵਿੱਚ ਸੁੱਟ ਆਏ। ਪੁਲੀਸ ਨੇ ਮੁੱਖ ਕਥਿਤ ਦੋਸ਼ੀ ਬੌਬੀ ਉਰਫ਼ ਪੌਪੀ, ਰਾਜੂ, ਮਾਤਾ ਰਾਣੀ, ਅੰਮ੍ਰਿਤਪਾਲ ਸਿੰਘ ਉਰਫ਼ ਐਮੀ, ਮਨਜੀਤ ਸਿੰਘ ਉਰਫ਼ ਜੈਜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਰਾਜੇਸ਼ ਕੱਕੜ ਨੇ ਕਿਹਾ ਕਿ ਬਾਕੀ ਦੇ ਕਥਿਤ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। -ਪੱਤਰ ਪ੍ਰੇਰਕ

Advertisement
Author Image

sukhwinder singh

View all posts

Advertisement
Advertisement
×