ਛੱਤੀਸਗੜ੍ਹ ਵਿੱਚ ਭਾਜਪਾ ਉਮੀਦਵਾਰ ਦੀ ਗੱਡੀ ’ਚੋਂ 11.50 ਲੱਖ ਰੁਪਏ ਬਰਾਮਦ
07:11 AM Nov 17, 2023 IST
ਕੋਰਬਾ, 16 ਨਵੰਬਰ
ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੀ ਪੁਲੀਸ ਨੇ ਅੱਜ ਇੱਕ ਪਿੰਡ ’ਚ ਭਾਜਪਾ ਉਮੀਦਵਾਰ ਦੇ ਵਾਹਨ ’ਚੋਂ ਕਥਿਤ ਤੌਰ ’ਤੇ 11.50 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਕੋਰਬਾ ਜ਼ਿਲ੍ਹੇ ਦੀ ਪਾਲੀ-ਤਾਨਾਖਾਰ ਸੀਟ ਤੋਂ ਭਾਜਪਾ ਉਮੀਦਵਾਰ ਰਾਮਦਿਆਲ ਉਈਕੇ ਦੇ ਵਾਹਨ ’ਚੋਂ 11.50 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਇਸ ਦੌਰਾਨ ਉਈਕੇ ਖੁਦ ਵਾਹਨ ’ਚ ਮੌਜੂਦ ਸਨ। ਕੋਰਬਾ ਜ਼ਿਲ੍ਹੇ ਦੇ ਐੱਸਪੀ ਜਿਤੇਂਦਰ ਸ਼ੁਕਲਾ ਨੇ ਦੱਸਿਆ ਕਿ ਉਈਕੇ ਵੱਲੋਂ ਨਕਦੀ ਦੇ ਸਬੰਧ ਵਿੱਚ ਮੌਕੇ ’ਤੇ ਦਸਤਾਵੇਜ਼ ਪੇਸ਼ ਕਰਨ ’ਚ ਨਾਕਾਮ ਰਹਿਣ ਮਗਰੋਂ ਪੁਲੀਸ ਨੇ ਨਕਦੀ ਤੇ ਵਾਹਨ ਜ਼ਬਤ ਕਰ ਲਏ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement