ਪਾਕਿਸਤਾਨ ਪੰਜਾਬ ਦੇ ਟੌਂਸਾ ਵਿੱਚ ਈਦ ਜਸ਼ਨਾਂ ਦੌਰਾਨ ਹਾਦਸਿਆਂ ਵਿੱਚ 100 ਜ਼ਖ਼ਮੀ
07:32 PM Apr 01, 2025 IST
ਇਸਲਾਮਾਬਾਦ, 1 ਅਪਰੈਲ
ਪਾਕਿਸਤਾਨ ਦੇ ਪੰਜਾਬ ਦੇ ਟੌਂਸਾ ਜ਼ਿਲ੍ਹੇ ਵਿੱਚ ਈਦ ਉਲ ਫਿਤਰ ਦੇ ਜਸ਼ਨ ਦੌਰਾਨ ਵੱਖ-ਵੱਖ ਸੜਕੀ ਹਾਦਸਿਆਂ ਵਿੱਚ 100 ਤੋਂ ਵੱਧ ਲੋਕ ਜ਼ਖਮੀ ਹੋ ਗਏ।
ਇਸ ਖਬਰ ਜੀਓ ਨਿਊਜ਼ ਨੇ ਸਬੰਧਤ ਅਧਿਕਾਰੀਆਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਹੈ। ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਘੱਟੋ-ਘੱਟ 112 ਜ਼ਖਮੀਆਂ ਨੂੰ ਤਹਿਸੀਲ ਹੈੱਡਕੁਆਰਟਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਸੱਟਾਂ ਮੋਟਰਸਾਈਕਲ ਅਤੇ ਰਿਕਸ਼ਾ ਸਵਾਰਾਂ ਦੇ ਲੱਗੀਆਂ ਹਨ। ਜ਼ਖਮੀਆਂ ਵਿੱਚੋਂ ਬਹੁਤ ਸਾਰੇ ਨੌਜਵਾਨ ਈਦ ਮੌਕੇ ਲਾਪ੍ਰਵਾਹੀ ਨਾਲ ਮੋਟਰਸਾਈਕਲ ਭਜਾਉਂਦੇ ਹੋਏ ਡਿੱਗ ਗਏ ਸਨ। ਇਹ ਘਟਨਾਵਾਂ ਉਦੋਂ ਵਾਪਰੀਆਂ ਜਦੋਂ ਪਾਕਿਸਤਾਨ ਭਰ ਦੇ ਲੋਕਾਂ ਨੇ ਈਦ ਉਲ ਫਿਤਰ ਨੂੰ ਧਾਰਮਿਕ ਸ਼ਰਧਾ ਅਤੇ ਸੱਭਿਆਚਾਰਕ ਉਤਸ਼ਾਹ ਦੀ ਭਾਵਨਾ ਨਾਲ ਮਨਾਇਆ ਅਤੇ ਏਕਤਾ, ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।
Advertisement
Advertisement