For the best experience, open
https://m.punjabitribuneonline.com
on your mobile browser.
Advertisement

ਉੱਤਰ ਪ੍ਰਦੇਸ਼ ’ਚ ਸੜਕ ਹਾਦਸੇ ’ਚ 10 ਮੌਤਾਂ, 27 ਜ਼ਖਮੀ

02:21 PM Aug 18, 2024 IST
ਉੱਤਰ ਪ੍ਰਦੇਸ਼ ’ਚ ਸੜਕ ਹਾਦਸੇ ’ਚ 10 ਮੌਤਾਂ  27 ਜ਼ਖਮੀ
Bulandshahr: Injured being treated at a hospital after a collision between a pickup van and a bus, in Bulandshahr, Sunday, Aug. 18, 2024. At least ten people were killed and 27 others suffered injuries in the accident, according to officials. (PTI Photo)(PTI08_18_2024_000043B)
Advertisement

ਬੁਲੰਦਸ਼ਹਿਰ (ਯੂ.ਪੀ.), 18 ਅਗਸਤ
ਇਥੋਂ ਦੇ ਸਲੇਮਪੁਰ ਇਲਾਕੇ ’ਚ ਐਤਵਾਰ ਨੂੰ ਇਕ ਪਿਕਅੱਪ ਵੈਨ ਦੇ ਉਲਟੀ ਦਿਸ਼ਾ ਤੋਂ ਆ ਰਹੀ ਬੱਸ ਨਾਲ ਟਕਰਾ ਜਾਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਅਤੇ 27 ਜ਼ਖਮੀ ਹੋ ਗਏ। ਇਹ ਹਾਦਸਾ ਬੁਡਾਉਨ-ਮੇਰਠ ਰਾਜ ਮਾਰਗ 'ਤੇ ਵਾਪਰਿਆ। ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਅਤੇ 27 ਜ਼ਖ਼ਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਘਟਨਾ ਦਾ ਨੋਟਿਸ ਲਿਆ ਹੈ ਅਤੇ ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜ਼ਖਮੀਆਂ ਦੇ ਇਲਾਜ ’ਚ ਉਚੇਚਾ ਧਿਆਨ ਦਿੱਤਾ ਜਾਵੇ। -ਪੀਟੀਆਈ

Advertisement

Advertisement

Advertisement
Author Image

A.S. Walia

View all posts

Advertisement