ਪਹਿਲੇ ਦਿਨ 1.81 ਲੱਖ ਪੈਨਸ਼ਨਰਾਂ ਵੱਲੋਂ ਡਿਜੀਟਲ ਲਾਈਫ਼ ਸਰਟੀਫਿਕੇਟ ਡਾਊਨਲੋਡ
08:54 AM Nov 03, 2024 IST
ਨਵੀਂ ਦਿੱਲੀ: ਪਰਸੋਨਲ, ਜਨ ਸ਼ਿਕਾਇਤ ਨਿਵਾਰਣ ਅਤੇ ਪੈਨਸ਼ਨ ਮਾਮਲਿਆਂ ਬਾਰੇ ਮੰਤਰਾਲੇ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਸਭ ਤੋਂ ਵੱਡੀ ਮੁਹਿੰਮ ਤਹਿਤ 1.81 ਲੱਖ ਤੋਂ ਜ਼ਿਆਦਾ ਪੈਨਸ਼ਨਰਾਂ ਨੇ ਪਹਿਲੇ ਦਿਨ ਹੀ ਆਪਣੇ ਡਿਜੀਟਲ ਲਾਈਫ਼ ਸਰਟੀਫਿਕਟ ਡਾਊਨਲੋਡ ਕਰ ਲਏ ਸਨ। ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਸ਼ੁੱਕਰਵਾਰ ਨੂੰ ਦੇਸ਼ ਦੇ 800 ਸ਼ਹਿਰਾਂ ’ਚ ਇਹ ਮੁਹਿੰਮ ਸ਼ੁਰੂ ਕੀਤੀ ਜੋ 30 ਨਵੰਬਰ ਤੱਕ ਜਾਰੀ ਰਹੇਗੀ। ਇਕ ਮਹੀਨੇ ਤੱਕ ਚੱਲਣ ਵਾਲੀ ਮੁਹਿੰਮ ਸੀਜੀਡੀਏ, ਡੀਓਟੀ, ਰੇਲਵੇਜ਼, ਯੂਆਈਡੀਏਆਈ ਅਤੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਹਿਯੋਗ ਨਾਲ ਚਲਾਈ ਗਈ ਹੈ। -ਆਈਏਐੱਨਐੱਸ
Advertisement
Advertisement