ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਰੱਖਿਆ ਵਰਗ ’ਚ ਰੇਲਵੇ ਦੀਆਂ 1.5 ਲੱਖ ਅਸਾਮੀਆਂ ਖਾਲੀ

06:59 AM Jun 19, 2024 IST

ਨਵੀਂ ਦਿੱਲੀ, 18 ਜੂਨ
ਰੇਲਵੇ ਮੰਤਰਾਲੇ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭਾਰਤੀ ਰੇਲਵੇ ਦੀਆਂ ਸੁਰੱਖਿਆ ਨਾਲ ਸਬੰਧਤ ਵਰਗਾਂ ਵਿੱਚ ਲਗਪਗ 10 ਲੱਖ ਮਨਜ਼ੂਰ ਅਸਾਮੀਆਂ ’ਚੋਂ ਇਸ ਸਾਲ ਮਾਰਚ ਤੱਕ 1.5 ਲੱਖ ਤੋਂ ਵੱਧ ਅਸਾਮੀਆਂ ਖਾਲੀ ਸਨ। ਅਧਿਕਾਰੀਆਂ ਨੇ ਕਿਹਾ ਹੈ ਕਿ ਰੇਲ ਗੱਡੀਆਂ ਦੀ ਸੁਰੱਖਿਆ ਉਨ੍ਹਾਂ ਦੀ ਸਭ ਤੋਂ ਪਹਿਲੀ ਤਰਜੀਹ ਹੈ ਅਤੇ ਰੇਲਵੇ ਨੇ ਪਿਛਲੇ 10 ਸਾਲਾਂ ਵਿੱਚ ਇਸ ਖੇਤਰ ’ਚ ਵੱਡੇ ਪੱਧਰ ’ਤੇ ਕੰਮ ਕੀਤਾ ਹੈ।
ਸੁਰੱਖਿਆ ਨਾਲ ਸਬੰਧਤ ਸ਼੍ਰੇਣੀ ਦੀਆਂ ਅਸਾਮੀਆਂ ਵਿੱਚ ਰੇਲ ਡਰਾਈਵਰ, ਇੰਸਪੈਕਟਰ, ਕਰੂ ਕੰਟਰੋਲਰ, ਲੋਕੋ ਇੰਸਟ੍ਰਕਟਰ, ਟਰੇਨ ਕੰਟਰੋਲਰ, ਟਰੈਕ ਮੈਨਟੇਨਰ, ਸਟੇਸ਼ਨ ਮਾਸਟਰ, ਪੁਆਇੰਟਸਮੈੱਨ, ਇਲੈਕਟ੍ਰਿਕ ਸਿਗਨਲ ਮੈਨਟੇਨਰ ਅਤੇ ਸਿਗਨਲ ਸੁਪਰਵਾਈਜ਼ਰ ਸ਼ਾਮਲ ਹਨ। ਮੰਤਰਾਲੇ ਨੇ ਆਰਟੀਆਈ ਅਰਜ਼ੀ ਦੇ ਜਵਾਬ ਵਿੱਚ ਕਿਹਾ, ‘‘ਇਸ ਦਫ਼ਤਰ ਵਿੱਚ 1 ਮਾਰਚ 2024 ਤੱਕ ਉਪਲਬਧ ਜਾਣਕਾਰੀ ਅਨੁਸਾਰ ਭਾਰਤੀ ਰੇਲਵੇ ਦੀ ਸੁਰੱਖਿਆ ਵਰਗ ਵਿੱਚ ਮਨਜ਼ੂਰਸ਼ੁਦਾ, ਆਨ ਰੋਲ (ਕਾਰਜਸ਼ੀਲ) ਅਤੇ ਖਾਲੀ ਅਸਾਮੀਆਂ ਦੀ ਕੁੱਲ ਗਿਣਤੀ ਕ੍ਰਮਵਾਰ 10,00,941, 8,48,207 ਅਤੇ 1,52,734 ਹੈ। ਲੋਕੋ ਪਾਇਲਟਾਂ ਦੀਆਂ ਖਾਲੀ ਅਸਾਮੀਆਂ ਬਾਰੇ ਮੰਤਰਾਲੇ ਨੇ ਕਿਹਾ ਕਿ ਕੁੱਲ 70,093 ਮਨਜ਼ੂਰਸ਼ੁਦਾ ਅਸਾਮੀਆਂ ’ਚੋਂ 14,429 ਖਾਲੀ ਹਨ। ਮੱਧ ਪ੍ਰਦੇਸ਼ ਦੇ ਆਰਟੀਆਈ ਕਾਰਕੁਨ ਚੰਦਰ ਸ਼ੇਖਰ ਗੌੜ ਨੇ ਕਿਹਾ, ‘‘ਜਵਾਬ ਤੋਂ ਪਤਾ ਲੱਗਦਾ ਹੈ ਕਿ ਸਹਾਇਕ ਡਰਾਈਵਰਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਵੀ ਰੇਲਵੇ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਸਹਾਇਕ ਡਰਾਈਵਰਾਂ ਦੀਆਂ ਕੁੱਲ 57,551 ਮਨਜ਼ੂਰ ਅਸਾਮੀਆਂ ’ਚੋਂ 4,337 ਖਾਲੀ ਹਨ।’’ -ਪੀਟੀਆਈ

Advertisement

‘ਕਵਚ’ ਲਾਗੂ ਕਰਨ ਦਾ ਕੰਮ ਜਾਰੀ: ਰੇਲਵੇ

ਨਵੀਂ ਦਿੱਲੀ: ਪੱਛਮੀ ਬੰਗਾਲ ਵਿੱਚ ਦੋ ਰੇਲ ਗੱਡੀਆਂ ਦੀ ਟੱਕਰ ਤੋਂ ਇੱਕ ਦਿਨ ਬਾਅਦ ਰੇਲਵੇ ਮੰਤਰਾਲੇ ਨੇ ਅੱਜ ਕਿਹਾ ਕਿ ਰੇਲਾਂ ਦੀ ਟੱਕਰ ਰੋਕਣ ਲਈ ਵਰਤਿਆ ਜਾਣ ਵਾਲਾ ਸਿਸਟਮ ‘ਕਵਚ’ ਲਾਗੂ ਕਰਨ ਦਾ ਕੰਮ 3,000 ਕਿਲੋਮੀਟਰ ਦੇ ਰੂਟ ’ਤੇ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਦਾ ਕੰਮ ਪੂਰਾ ਹੋਣ ’ਤੇ ਅਜਿਹੇ ਹਾਦਸੇ ਰੋਕਣ ’ਚ ਮਦਦ ਮਿਲੇਗੀ। ਬੀਤੇ ਦਿਨ ਇੱਕ ਮਾਲ ਗੱਡੀ ਕੰਚਨਜੰਗਾ ਐਕਸਪ੍ਰੈੱਸ ਨਾਲ ਟਕਰਾਉਣ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 40 ਹੋਰ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਮਗਰੋਂ ‘ਕਵਚ’ ਲਾਗੂ ਕਰਨ ਵਿੱਚ ਦੇਰੀ ਦੇ ਮੁੱਦੇ ’ਤੇ ਰੇਲਵੇ ਦੀ ਆਲੋਚਨਾ ਕੀਤੀ ਜਾ ਰਹੀ ਹੈ। ਇਸ ਸਬੰਧੀ ਮੰਤਰਾਲੇ ਨੇ ਕਿਹਾ ਕਿ ਕਵਚ ਬਹੁਤ ਗੁੰਝਲਦਾਰ ਪ੍ਰਣਾਲੀ ਹੈ ਜਿਸ ਵਿੱਚ ਛੇ ਪ੍ਰਮੁੱਖ ਉਪ-ਪ੍ਰਣਾਲੀਆਂ ਸ਼ਾਮਲ ਹਨ। -ਪੀਟੀਆਈ

Advertisement
Advertisement
Advertisement