ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਰਾਨ ਦੇ ਪਰਮਾਣੂ ਟਿਕਾਣਿਆਂ ’ਤੇ ਹਮਲੇ ਕਾਰਨ ਅਮਰੀਕਾ ਨਾਲ ਗੱਲਬਾਤ ਗੁੰਝਲਦਾਰ ਹੋਈ: ਅਰਾਗ਼ਚੀ

05:53 AM Jun 28, 2025 IST
featuredImage featuredImage

ਦੁਬਈ, 27 ਜੂਨ
ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਦੇਸ਼ ਦੇ ਤਿੰਨ ਪਰਮਾਣੂ ਟਿਕਾਣਿਆਂ ’ਤੇ ਅਮਰੀਕੀ ਹਮਲੇ ਨਾਲ ‘ਕਾਫੀ ਨੁਕਸਾਨ’ ਹੋਣ ਦੀ ਗੱਲ ਕਬੂਲਦਿਆਂ ਕਿਹਾ ਕਿ ਇਸ ਕਾਰਨ ਉਨ੍ਹਾਂ ਦੇ ਮੁਲਕ ਦੇ ਪਰਮਾਣੂ ਪ੍ਰੋਗਰਾਮ ਬਾਰੇ ਅਮਰੀਕਾ ਨਾਲ ਨਵੀਂ ਗੱਲਬਾਤ ਦੀ ਸੰਭਾਵਨਾ ‘ਗੁੰਝਲਦਾਰ’ ਹੋ ਗਈ ਹੈ। ਅਮਰੀਕਾ 2015 ਦੇ ਉਸ ਪਰਮਾਣੂ ਸਮਝੌਤੇ ’ਚ ਸ਼ਾਮਲ ਧਿਰਾਂ ਵਿੱਚੋਂ ਇੱਕ ਸੀ, ਜਿਸ ਵਿੱਚ ਇਰਾਨ ਨੇ ਪਾਬੰਦੀਆਂ ’ਚ ਰਾਹਤ ਤੇ ਹੋਰ ਲਾਭਾਂ ਬਦਲੇ ਆਪਣੇ ਯੂਰੇਨੀਅਮ ਸੋਧ ਪ੍ਰੋਗਰਾਮ ਦਾ ਘੇਰਾ ਸੀਮਤ ਰੱਖਣ ’ਤੇ ਸਹਿਮਤੀ ਜਤਾਈ ਸੀ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ ਅਮਰੀਕਾ ਦੇ ਬਾਹਰ ਹੋਣ ਮਗਰੋਂ ਸਮਝੌਤਾ ਸਿਰੇ ਨਹੀਂ ਚੜ੍ਹਿਆ ਸੀ। ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਇਰਾਨ ਨਾਲ ਨਵੇਂ ਸਿਰੇ ਤੋਂ ਗੱਲਬਾਤ ’ਚ ਰੁਚੀ ਰੱਖਦੇ ਹਨ ਤੇ ਕਿਹਾ ਕਿ ਦੋਵੇਂ ਧਿਰਾਂ ਅਗਲੇ ਹਫ਼ਤੇ ਮਿਲਣਗੀਆਂ। ਇਰਾਨ ਦੇ ਸਰਕਾਰੀ ਟੈਲੀਵਿਜ਼ਨ ’ਤੇ ਵੀਰਵਾਰ ਨੂੰ ਪ੍ਰਸਾਰਿਤ ਇੰਟਰਵਿਊ ’ਚ ਅਰਾਗ਼ਚੀ ਨੇ ਉਨ੍ਹਾਂ ਦੇ ਵੱਲੋਂ ਮੁਲਕ ਆਪਣੇ ਪਰਮਾਣੂ ਪ੍ਰੋਗਰਾਮ ਦੇ ਮੁੱਦੇ ’ਤੇ ਗੱਲਬਾਤ ’ਚ ਸ਼ਾਮਲ ਹੋਣ ਦੀ ਸੰਭਾਵਨਾ ਖੁੱਲ੍ਹੀ ਛੱਡ ਦਿੱਤੀ ਪਰ ਨਾਲ ਹੀ ਸੰਕੇਤ ਦਿੱਤੇ ਕਿ ਇਹ ਗੱਲਬਾਤ ਜਲਦੀ ਨਹੀਂ ਹੋਵੇਗੀ। -ਏਪੀ

Advertisement

Advertisement