ਹੋਲਾ ਮਹੱਲਾ ਸਬੰਧੀ ਖੇਡ ਮੁਕਾਬਲੇ ਭਲਕੇ
05:18 AM Mar 13, 2025 IST
ਚੰਡੀਗੜ੍ਹ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਚੰਡੀਗੜ੍ਹ ਜ਼ੋਨ ਵੱਲੋਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ 14 ਮਾਰਚ ਨੂੰ ਸਵੇਰੇ 10 ਵਜੇ ਤੋਂ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੈਕਟਰ 35-ਬੀ ਚੰਡੀਗੜ੍ਹ ਵਿੱਚ ਖੇਡ ਮੁਕਾਬਲੇ ਕਰਵਾਏ ਜਾਣਗੇ। ਚੰਡੀਗੜ੍ਹ ਜ਼ੋਨ ਦੇ ਪ੍ਰਧਾਨ ਮਨਿੰਦਰ ਸਿੰਘ ਅਤੇ ਜ਼ੋਨਲ ਸਕੱਤਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਬੱਚਿਆਂ, ਬੀਬੀਆਂ ਅਤੇ ਬਜ਼ੁਰਗਾਂ ਦੀ 100 ਮੀਟਰ ਦੌੜ, ਰੱਸਾਕਸ਼ੀ ਮੁਕਾਬਲੇ, ਚਾਟੀ ਦੌੜ, ਮਿਊਜ਼ੀਕਲ ਚੇਅਰ, ਸਲੋਅ ਸਾਈਕਲਿੰਗ, ਚਮਚਾ, ਨਿੰਬੂ, ਕੇਲਾ ਅਤੇ ਬੋਰੀ ਦੌੜ, ਇੱਕ ਟੰਗੀ ਜਾਂ ਤਿੰਨ ਦੌੜ ਅਤੇ ਲੰਬੀ ਛਾਲ ਦੇ ਮੁਕਾਬਲੇ ਕਰਵਾਏ ਜਾਣਗੇ। -ਟਨਸ
Advertisement
Advertisement