ਹੈਰੋਇਨ ਤੇ ਡਰੱਗ ਮਨੀ ਸਣੇ ਦੋ ਕਾਬੂ
06:25 AM Dec 21, 2024 IST
ਪੱਤਰ ਪ੍ਰੇਰਕ
Advertisement
ਧਾਰੀਵਾਲ, 20 ਦਸੰਬਰ
ਇੱਥੋ ਨੇੜਲੇ ਥਾਣਾ ਤਿੱਬੜ ਦੀ ਪੁਲੀਸ ਨੇ ਲੰਘੇ ਦਿਨ ਇੱਕ ਔਰਤ ਤੇ ਨੌਜਵਾਨ ਨੂੰ 257 ਗ੍ਰਾਮ ਹੈਰੋਇਨ ਸਣੇ ਕਾਬੂ ਹੈ। ਥਾਣਾ ਤਿੱਬੜ ਦੇ ਸਹਾਇਕ ਸਬ ਇੰਸਪੈਕਟਰ ਮਹਿੰਦਰ ਪਾਲ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਪਛਾਣ ਲੀਆ ਵਾਸੀ ਮਾਡਲ ਟਾਊਨ ਧਾਰੀਵਾਲ ਹਾਲ ਵਾਸੀ ਮੁਹੱਲਾ ਇਸਲਾਮਾਬਾਦ ਗੁਰਦਾਸਪੁਰ ਤੇ ਅਜੇ ਸ਼ਰਮਾ ਵਾਸੀ ਅਰਾਇਆ ਵਾਲੀ ਗਲੀ ਗੁਰਦਾਸਪੁਰ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਔਜਲਾ ਬਾਈਪਾਸ ’ਤੇ ਲਾਏ ਨਾਕੇ ’ਤੇ ਚੈਕਿੰਗ ਦੌਰਾਨ ਕਾਬੂ ਕੀਤਾ ਗਿਆ ਜਦੋਂ ਉਹ ਮੋਪੇਡ ਸਕੂਟਰੀ ’ਤੇ ਆ ਰਹੇ ਸਨ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਹੈਰੋਇਨ ਤੋਂ ਇਲਾਵਾ ਇਲੈਕਟ੍ਰੋਨਿਕ ਕੰਡਾ, ਮੋਬਾਈਲ ਫੋਨ ਤੇ 3500 ਰੁਪਏ ਡਰੱਗ ਮਨੀ ਸਣੇ ਬਰਮਾਦ ਹੋਈ। ਦੋਵਾਂ ਵਿਰੁੱਧ ਐੱਨਡੀਪੀਐੱਸ ਐਕਟ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
Advertisement
Advertisement