ਜੇਤੂ ਵਿਦਿਆਰਥੀਆਂ ਦਾ ਸਕੂਲ ’ਚ ਸਨਮਾਨ
08:54 AM Dec 21, 2024 IST
Advertisement
ਗੁਰਾਇਆ:
Advertisement
ਫਗਵਾੜਾ ’ਚ ਹੋਏ ਵਾਤਾਵਰਨ ਮੇਲੇ ’ਚ ਹਨੂਮਤ ਇਟਰਨੈਸ਼ਨਲ ਪਬਲਿਕ ਸਕੂਲ ਗੁਰਾਇਆ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ ਹਨ। ਸਕੂਲ ਪੁੱਜਣ ’ਤੇ ਪ੍ਰਿੰਸੀਪਲ ਆਰਤੀ ਸੋਬਤੀ ਨੇ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕ ਅਨੁਰਾਧਾ, ਸੁਰਿੰਦਰਪਾਲ ਤੇ ਨਿਤਿਸ਼, ਜਸਵਿੰਦਰ, ਪ੍ਰਦੀਪ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਫਰੂਟ ਟਰੀ ਪਲਾਂਟੇਸ਼ਨ ਵਿੱਚ ਜਪਲੀਨ ਤੇ ਪ੍ਰਤਿਸ਼ਠਾ ਅੱਵਲ ਰਹੀਆਂ। ਲੋਕ ਗੀਤ ਮੁਕਾਬਲੇ ’ਚ ਜਸਮੀਤ ਨੇ ਬੁਲੰਦ ਆਵਾਜ਼ ਦਾ ਖ਼ਿਤਾਬ ਜਿੱਤਿਆ। ਰੰਗੋਲੀ ਮੇਕਿੰਗ ਮੁਕਾਬਲੇ ਵਿੱਚ ਜਸਲੀਨ, ਮਹਿਕ ਤੇ ਵੰਸ਼ਿਕਾ ਰੱਤੂ ਨੇ ਪਹਿਲਾ ਸਥਾਨ ਹਾਸਲ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement