ਹਾਦਸੇ ’ਚ ਪਤੀ-ਪਤਨੀ ਦੀ ਮੌਤ
05:44 AM Apr 05, 2025 IST
ਟਾਂਡਾ (ਪੱਤਰ ਪ੍ਰੇਰਕ): ਇੱਥੇ ਹੁਸ਼ਿਆਰਪੁਰ ਮਾਰਗ ’ਤੇ ਨੈਣੋਵਾਲ ਵੈਦ ਦੇ ਪੈਟਰੋਲ ਪੰਪ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਮੁਰਾਦਪੁਰ ਨਰਿਆਲ ਵਾਸੀ ਜੋੜੇ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਹਰਜਿੰਦਰ ਸਿੰਘ ਅਤੇ ਉਸ ਦੀ ਪਤਨੀ ਰੇਖਾ ਰਾਣੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਹ ਜਦੋਂ ਪੈਟਰੋਲ ਪੰਪ ਵੱਲ ਮੁੜਨ ਲੱਗੇ ਤਾਂ ਉਨ੍ਹਾਂ ਦਾ ਮੋਟਰਸਾਈਕਲ ਇੱਕ ਕਾਰ ਦੀ ਲਪੇਟ ਵਿੱਚ ਆ ਗਿਆ। ਇਸ ਹਾਦਸੇ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਗੁਰੂ ਨਾਨਕ ਚੈਰੀਟੇਬਲ ਸੇਵਾ ਸੁਸਾਇਟੀ ਬੂਰੇ ਰਾਜਪੂਤਾਂ ਦੇ ਸਰਪੰਚ ਜੋਗਾ ਸਿੰਘ ਦੀ ਟੀਮ ਨੇ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਪਰ ਦੋਵਾਂ ਦੀ ਮੌਤ ਹੋ ਗਈ। ਹਰਜਿੰਦਰ ਸਿੰਘ ਸਰਕਾਰੀ ਸਕੂਲ ਸੀਕਰੀ ਵਿੱਚ ਐੱਸਐੱਲਏ ਵਜੋਂ ਨੌਕਰੀ ਕਰਦਾ ਸੀ।
Advertisement
Advertisement