ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਵਾਈ ਫ਼ੌਜ ਵੱਲੋਂ ਗੰਗਾ ਐਕਸਪ੍ਰੈੱਸਵੇਅ ’ਤੇ ਲੈਂਡਿੰਗ ਅਭਿਆਸ ਸ਼ੁਰੂ

03:23 AM May 03, 2025 IST
featuredImage featuredImage
Shahjahanpur, May 02 (ANI): The Indian Air Force (IAF) conducts take-off and landing exercises on the Ganga Expressway, in Shahjahanpur on Friday. (ANI Photo) N

ਸ਼ਾਹਜਹਾਂਪੁਰ, 2 ਮਈ
ਭਾਰਤੀ ਹਵਾਈ ਸੈਨਾ ਨੇ ਅੱਜ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ’ਚ 3.5 ਕਿਲੋਮੀਟਰ ਲੰਮੇ ਗੰਗਾ ਐਕਸਪ੍ਰੈੱਸਵੇਅ ’ਤੇ ਲੜਾਕੂ ਜਹਾਜ਼ਾਂ ਦੇ ਉਡਾਣ ਭਰਨ ਤੇ ਲੈਂਡਿੰਗ ਦਾ ਅਭਿਆਸ ਸ਼ੁਰੂ ਕਰ ਦਿੱਤਾ ਹੈ। ਇਸ ਅਭਿਆਸ ਨੂੰ ਦੇਸ਼ ਦੀਆਂ ਰੱਖਿਆ ਤਿਆਰੀਆਂ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ। ਇਹ ਐਕਸਪ੍ਰੈੱਸਵੇਅ ਲੜਾਕੂ ਜਹਾਜ਼ਾਂ ਨੂੰ ਦਿਨ ਤੇ ਰਾਤ ਦੋਵੇਂ ਸਮੇਂ ਉਡਾਣ ਭਰਨ ਦੀ ਸਹੂਲਤ ਮੁਹੱਈਆ ਕਰਦਾ ਹੈ। ਹੁਣ ਤੱਕ ਲਖਨਊ-ਆਗਰਾ ਤੇ ਪੂਰਵਾਂਚਲ ਐਕਸਪ੍ਰੈੱਸਵੇਅ ’ਤੇ ਜਹਾਜ਼ਾਂ ਦੇ ਉਡਾਣ ਭਰਨ ਤੇ ਲੈਂਡ ਕਰਨ ਦਾ ਅਜਿਹਾ ਅਭਿਆਸ ਕੀਤਾ ਜਾ ਚੁੱਕਾ ਹੈ ਪਰ ਉਹ ਦਿਨ ਦੇ ਸਮੇਂ ਤੱਕ ਸੀਮਤ ਸਨ। ਇਸ ਤੋਂ ਪਹਿਲਾਂ ਜਾਰੀ ਬਿਆਨ ਅਨੁਸਾਰ ਅਭਿਆਸ ’ਚ ਰਾਫੇਲ, ਐੱਸਯੂ-30 ਐੱਮਕੇਆਈ, ਮਿਰਾਜ-2000, ਮਿੱਗ-29, ਜੈਗੁਆਰ, ਸੀ-130ਜੇ ਸੁਪਰ ਹਰਕੁਲੀਸ, ਏਐੱਨ-32 ਤੇ ਐੱਮਆਈ-17 ਵੀ5 ਹੈਲੀਕਾਪਟਰ ਸਣੇ ਹਵਾਈ ਸੈਨਾ ਦੇ ਕਈ ਹੋਰ ਜਹਾਜ਼ ਸ਼ਾਮਲ ਹੋਏ। -ਪੀਟੀਆਈ

Advertisement

Advertisement