ਹਰਜੀਤ ਸੋਹੀ ਦੀ ਐਲਬਮ ਦੀ ਸ਼ੂਟਿੰਗ ਮੁਕੰਮਲ
05:41 AM May 06, 2025 IST
ਮਾਲੇਰਕੋਟਲਾ: ਦਿੱਲੀ ਕਿਸਾਨ ਮੋਰਚੇ ਦੌਰਾਨ ਹਰ ਟਰਾਲੀ ਅਤੇ ਸਟੇਜ ਉਪਰ “ਰੱਦ ਕਰਦੇ ਕਾਨੂੰਨ ਇਹਦਾ ਇਹੀ ਹੱਲ ਦਿੱਲੀਏ” ਵਰਗੇ ਗੀਤ ਰਾਹੀਂ ਕਿਸਾਨੀ ਸੰਘਰਸ਼ ਅੰਦਰ ਨਵੀਂ ਊਰਜਾ ਭਰਨ ਵਾਲੇ ਪੰਜਾਬੀ ਲੋਕ ਗਾਇਕ ਹਰਜੀਤ ਸੋਹੀ ਦੀ ਨਵੀਂ ਐਲਬਮ ‘ਵੀਡੀਓ ਕਾਲ’ ਦਾ ਅੱਜ ਮਾਲੇਰਕੋਟਲਾ ਸਹਿਰ ਅਤੇ ਆਲੇ ਦੁਆਲੇ ਪਿੰਡਾਂ ਦੀਆਂ ਖੂਬਸਰਤ ਥਾਵਾਂ ’ਤੇ ’ਤੇ ਫ਼ਿਲਮਾਂਕਣ ਮੁਕੰੰਮਲ ਹੋ ਗਿਆ। ਕਿੱਤੇ ਵਜੋਂ ਸਰਕਾਰੀ ਸਕੂਲ ਲੈਕਚਰਾਰ ਹਰਜੀਤ ਸੋਹੀ ਦੀ ਨਵੀਂ ਐਲਬਮ ‘ਵੀਡੀਓ ਕਾਲ’ ਦਾ ਮਿਊਜ਼ਿਕ ਸੰਗੀਤਕਾਰ ਐੱਸਕੇ ਰਾਜੀ ਵੱਲੋਂ ਤਿਆਰ ਕੀਤਾ ਗਿਆ ਹੈ ਜਦਕਿ ਗੀਤ ਖੁਦ ਗਾਇਕ ਸੋਹੀ ਦੀ ਰਚਨਾ ਹੈ। ਇਸ ਫਿਲਮਾਂਕਣ ਵਿਚ ਹਰਜੀਤ ਸੋਹੀ ਦੇ ਨਾਲ ਕਲਾਕਾਰ ਅੰਮ੍ਰਿਤਪਾਲ ਬਿੱਲਾ, ਸੰਤੋਸ਼, ਬਲਰਾਜ, ਨਵਰਾਜ, ਅਮਰੀਕ ਤੂਫਾਨ ਤੇ ਗੁਰਪ੍ਰੀਤ ਬੇਲੇਵਾਲ ਹਨ।
Advertisement
Advertisement