ਹਥਿਆਰ ਵਿਖਾ ਕੇ ਮੋਬਾਈਲ ਫੋਨ ਖੋਹਿਆ
06:50 AM May 12, 2025 IST
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਮਈ
ਥਾਣਾ ਫੋਕਲ ਪੁਆਇੰਟ ਦੇ ਇਲਾਕੇ ਗੋਲਡ ਸਟਾਰ ਕੱਟ ਫੇਸ-8 ਵਿੱਚ ਤਿੰਨ ਵਿਅਕਤੀ ਰਾਹਗੀਰ ਨੂੰ ਤੇਜ਼ਧਾਰ ਹਥਿਆਰ ਵਿਖਾ ਕੇ ਮੋਬਾਈਲ ਫੋਨ ਖੋਹ ਕੇ ਲੈ ਗਏ ਹਨ। ਮੁਹੱਲਾ ਜੀਵਨ ਨਗਰ ਵਾਸੀ ਬਿਰਜੇਸ਼ ਕੁਮਾਰ ਆਪਣੇ ਕੰਮ ਤੋਂ ਛੁੱਟੀ ਕਰਕੇ ਘਰ ਆ ਰਿਹਾ ਸੀ ਤਾਂ ਗੋਲਡ ਸਟਾਰ ਕੱਟ ਫੇਸ-8 ਫੋਕਲ ਪੁਆਇੰਟ ਕੋਲ ਐਕਟਿਵਾ ਸਕੂਟਰ ਤੇ ਤਿੰਨ ਲੜਕੇ ਆਏ ਜਿਨ੍ਹਾਂ ਉਸ ਨੂੰ ਘੇਰ ਕੇ ਦਾਹ ਦਿਖਾ ਕੇ ਡਰਾਇਆ ਤੇ ਉਸ ਦਾ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਪੁਲੀਸ ਨੇ ਲੱਖਨ ਕੁਮਾਰ ਵਾਸੀ ਮੁਹੱਲਾ ਵਿਜੇ ਨਗਰ, ਜੈਦੀਪ ਸ਼ਰਮਾ ਅਤੇ ਗਗਨ ਕੁਮਾਰ ਵਾਸੀਆਨ ਗੁਰੂ ਅਰਜਨ ਦੇਵ ਨਗਰ ਸਮਰਾਲਾ ਚੌਕ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement