ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਯੁਕਤ ਰਾਸ਼ਟਰ ਅਸੈਂਬਲੀ ਨੇ ਜਰਮਨੀ ਦੀ ਸਾਬਕਾ ਵਿਦੇਸ਼ ਮੰਤਰੀ ਨੂੰ ਅਗਲਾ ਮੁਖੀ ਚੁਣਿਆ

03:13 AM Jun 04, 2025 IST
featuredImage featuredImage

ਸੰਯੁਕਤ ਰਾਸ਼ਟਰ, 3 ਜੂਨ

Advertisement

ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਜਰਮਨੀ ਦੀ ਸਾਬਕਾ ਵਿਦੇਸ਼ ਮੰਤਰੀ ਅੰਨਾਲੇਨਾ ਬੇਰਬੌਕ ਨੂੰ ਭਾਰੀ ਬਹੁਮਤ ਨਾਲ 193 ਮੈਂਬਰੀ ਵਿਸ਼ਵ ਸੰਸਥਾ ਦਾ ਅਗਲਾ ਮੁਖੀ ਚੁਣ ਲਿਆ ਹੈ। ਬੇਰਬੌਕ ਨੂੰ 167 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਨੂੰ ਜਿੱਤਣ ਲਈ 88 ਵੋਟਾਂ ਦੀ ਲੋੜ ਸੀ ਜਦੋਂ ਕਿ ਜਰਮਨ ਡਿਪਲੋਮੈਟ ਹੇਲਗਾ ਸ਼ਮਿਦ ਨੂੰ ਸੱਤ ਵੋਟਾਂ ਮਿਲੀਆਂ। ਇਸ ਵੋਟਿੰਗ ਵਿਚ 14 ਦੇਸ਼ ਸ਼ਾਮਲ ਨਹੀਂ ਹੋਏ।

ਜਰਮਨੀ ਨੇ ਸ਼ਮਿਦ ਨੂੰ ਅਸੈਂਬਲੀ ਦੀ ਪ੍ਰਧਾਨਗੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਸੀ ਪਰ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਦੇਸ਼ ਦੇ ਵਿਦੇਸ਼ ਮਾਮਲਿਆਂ ਦੇ ਮੁਖੀ ਵਜੋਂ ਆਪਣੀ ਨੌਕਰੀ ਗੁਆਉਣ ਤੋਂ ਬਾਅਦ ਉਸ ਦੀ ਥਾਂ ਬੇਰਬੌਕ ਨੂੰ ਨਾਮਜ਼ਦ ਕਰ ਦਿੱਤਾ ਗਿਆ। ਇਸ ਫੈਸਲੇ ਦੀ ਜਰਮਨੀ ਵਿੱਚ ਕੁਝ ਆਲੋਚਨਾ ਵੀ ਹੋਈ। ਜਦੋਂ ਬੇਰਬੌਕ ਨੇ ਸੰਯੁਕਤ ਰਾਜ ਅਸੈਂਬਲੀ ਵਿੱਚ 15 ਮਈ ਨੂੰ ਆਪਣੀ ਦਾਅਵੇਦਾਰੀ ਪੇਸ਼ ਕੀਤੀ ਤਾਂ ਰੂਸ ਦੇ ਸੰਯੁਕਤ ਰਾਸ਼ਟਰ ਵਿਚ ਡਿਪਟੀ ਰਾਜਦੂਤ ਦਮਿੱਤਰੀ ਪੋਲੀਅੰਸਕੀ ਨੇ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਬੇਰਬੌਕ ਇਸ ਅਹੁਦੇ ਲਈ ਅਯੋਗ ਹੈ ਤੇ ਉਸ ਨੂੰ ਕੂਟਨੀਤੀ ਦੇ ਬੁਨਿਆਦੀ ਸਿਧਾਂਤਾਂ ਦੀ ਸਮਝ ਨਹੀਂ ਹੈ। ਇਸ ਤੋਂ ਬਾਅਦ ਰੂਸ ਨੇ ਇਨ੍ਹਾਂ ਚੋਣਾਂ ਲਈ ਗੁਪਤ ਮਤਦਾਨ ਦੀ ਮੰਗ ਕੀਤੀ ਜਿਸ ਨੂੰ ਖਾਰਜ ਕਰ ਦਿੱਤਾ ਗਿਆ। -ਏਪੀ

Advertisement

Advertisement