ਪੱਤਰ ਪ੍ਰੇਰਕਕੁੱਪ ਕਲਾਂ, 10 ਜਨਵਰੀਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ’ਤੇ ਰਾਤ ਦੇ ਹਨੇਰੇ ਤੇ ਸੰਘਣੀ ਧੁੰਦ ਕਾਰਨ ਦੋ ਟਰੱਕਾਂ ਦੀ ਸਿੱਧੀ ਟੱਕਰ ਹੋ ਗਈ ਜਿਸ ਵਿੱਚ ਦੋਵੇਂ ਟਰੱਕਾਂ ਦੇ ਚਾਲਕ ਜ਼ਖਮੀ ਹੋ ਗਏ। ਗੁਰਤੇਜ ਸਿੰਘ ਔਲਖ ਕੁੱਪ ਕਲਾਂ ਨੇ ਦੱਸਿਆ ਕਿ ਦੇਰ ਰਾਤ ਲੁਧਿਆਣਾ-ਮਾਲੇਰਕੋਟਲਾ ਮੁੱਖ ਮਾਰਗ ’ਤੇ ਮਾਲੇਰਕੋਟਲੇ ਤੋਂ ਸਬਜ਼ੀਆਂ ਨਾਲ ਭਰਿਆ ਟਰੱਕ ਲੁਧਿਆਣੇ ਵੱਲ ਜਾ ਰਿਹਾ ਸੀ ਜਿਸ ਦੀ ਜੈਨ ਮੰਦਰ ਕੁੱਪਕਲਾਂ ਚੌਕ ਵਿੱਚ 18 ਟੈਰਾਂ ਵਾਲੇ ਟਰਾਲੇ ਨਾਲ ਟੱਕਰ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਟਰੱਕ ਦੇ ਅਗਲੇ ਹਿੱਸੇ ਨੂੰ ਕਟਰ ਨਾਲ ਕੱਟ ਕੇ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ।