ਸੜਕ ਹਾਦਸੇ ਵਿੱਚ ਪ੍ਰਿੰਸੀਪਲ ਹਲਾਕ
08:46 AM Jul 11, 2024 IST
ਪੱਤਰ ਪ੍ਰੇਰਕ
ਲਹਿਰਾਗਾਗਾ, 10 ਜੁਲਾਈ
ਇੱਥੇ ਜਾਖਲ ਸੜਕ ’ਤੇ ਕੈਂਟਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਪੁਲੀਸ ਚੌਕੀ ਚੋਟੀਆਂ ਦੇ ਥਾਣੇਦਾਰ ਹਰਿੰਦਰ ਸਿੰਘ ਨੇ ਯਤਿੰਦਰਪਾਲ ਸਿੰਘ ਵਾਸੀ ਜਾਖਲ ਮੰਡੀ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਹੈ। ਯਤਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਤਾਏ ਦਾ ਲੜਕਾ ਪਵਨ ਕੁਮਾਰ (52) ਵਾਸੀ ਜਾਖਲ ਮੰਡੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਪਿੰਡ ਕਾਲੀਆ ਵਿੱਚ ਪ੍ਰਿੰਸੀਪਲ ਸੀ। ਉਸ ਨੇ ਦੱਸਿਆ ਕਿ ਜਦੋਂ ਪਵਨ ਕੁਮਾਰ ਘਰ ਵਾਪਸ ਆ ਰਿਹਾ ਸੀ ਤਾਂ ਕੈਂਟਰ ਚਾਲਕ ਇਕਦਮ ਬਰੇਕ ਲਗਾ ਦਿੱਤੀ ਤੇ ਉਸ ਦਾ ਮੋਟਰਸਾਈਕਲ ਕੈਂਟਰ ਵਿੱਚ ਜਾ ਟਕਰਾਇਆ। ਉਸ ਨੇ ਦੱਸਿਆ ਕਿ ਪਵਨ ਨੂੰ ਜ਼ਖਮੀ ਹਾਲਤ ਵਿੱਚ ਟੋਹਾਣਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ।
Advertisement
Advertisement