For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ’ਚ ਦੋ ਹਲਾਕ; ਇੱਕ ਗੰਭੀਰ ਜ਼ਖਮੀ

06:00 AM Dec 20, 2024 IST
ਸੜਕ ਹਾਦਸੇ ’ਚ ਦੋ ਹਲਾਕ  ਇੱਕ ਗੰਭੀਰ ਜ਼ਖਮੀ
ਮੁੱਲਾਂਪੁਰ ਗਰੀਬਦਾਸ ਦੇ ਥਾਣੇ ਵਿੱਚ ਖੜੀ ਹਾਦਸੇ ’ਚ ਨੁਕਸਾਨੀ ਕਾਰ।
Advertisement

ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 19 ਦਸੰਬਰ
ਇੱਥੇ ਓਮੈਕਸ ਤੋਂ ਖਰੜ ਏਅਰਪੋਰਟ ਪੀ-ਆਰ ਸੈਵਨ ਮੁੱਖ ਮਾਰਗ ’ਤੇ ਵਾਪਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖਮੀ ਹੋ ਗਿਆ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਕਾਲੇ ਰੰਗ ਦੀ ਕਾਰ ਨੰਬਰ ਯੂਪੀ-15 ਬੀ ਕਿਊ 0039 ਵਿੱਚ ਤਿੰਨ ਵਿਅਕਤੀ ਸਵਾਰ ਸਨ, ਉਨ੍ਹਾਂ ਦੀ ਕਾਰ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਟੱਕਰ ਏਨੀ ਭਿਆਨਕ ਸੀ ਕਾਰ ਦੇ ਅਗਲਾ ਹਿੱਸਾ ਬਿਲਕੁਲ ਚਕਨਾਚੂਰ ਹੋ ਗਿਆ। ਦੂਜੇ ਪਾਸੇ ਪੁਲੀਸ ਥਾਣਾ ਮੁੱਲਾਂਪੁਰ ਗਰੀਬਦਾਸ ਵਿੱਚ ਇਸ ਹਾਦਸੇ ਦੇ ਜਾਂਚ ਅਫਸਰ ਏਐੱਸਆਈ ਰਾਜ ਕੁਮਾਰ ਨੇ ਦੱਸਿਆ ਕਿ ਘਟਨਾ ਸਥਾਨ ’ਤੇ ਜਾ ਕੇ ਮੌਕਾ ਦੇਖਿਆ ਗਿਆ,ਦੋਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਪਛਾਣ ਕਰਨ ਲਈ ਫਿਲਹਾਲ ਖਰੜ ਦੇ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤੀਆਂ ਗਈਆਂ ਹਨ ਅਤੇ ਤੀਜੇ ਜ਼ਖ਼ਮੀ ਵਿਅਕਤੀ ਨੂੰ ਵੀ ਇਲਾਜ ਲਈ ਖਰੜ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਹਾਦਸਾ ਕਿਸ ਵਾਹਨ ਨਾਲ ਵਾਪਰਿਆ ਹੈ, ਦੂਜਾ ਵਾਹਨ ਘਟਨਾ ਸਥਾਨ ’ਤੇ ਕਿਧਰੇ ਵੀ ਨਜ਼ਰ ਨਹੀਂ ਆਇਆ। ਪੁਲੀਸ ਨੇ ਦੱਸਿਆ ਕਿ ਜਖ਼ਮੀ ਵਿਅਕਤੀ ਦੇ ਬਿਆਨ ਮਿਲਣ ਮਗਰੋਂ ਮ੍ਰਿਤਕਾਂ ਦੀ ਪਛਾਣ ਅਤੇ ਇਸ ਹਾਦਸੇ ਦੇ ਕਾਰਨਾਂ ਸਬੰਧੀ ਕੁਝ ਪਤਾ ਲੱਗ ਸਕੇਗਾ। ਉਂਝ ਪੁਲੀਸ ਨੇ ਹਾਦਸਾਗ੍ਰਸਤ ਕਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Author Image

Sukhjit Kaur

View all posts

Advertisement