ਸੇਵਾਮੁਕਤ ਬੈਂਕ ਮੁਲਾਜ਼ਮਾਂ ਦੀ ਮੀਟਿੰਗ
05:20 AM Jan 07, 2025 IST
ਖੰਨਾ: ਇੱਥੇ ਅੱਜ ਸਟੇਟ ਬੈਂਕ ਆਫ਼ ਪਟਿਆਲਾ ਦੇ ਸੇਵਾਮੁਕਤ ਅਫ਼ਸਰਾਂ ਦੀ ਮਾਸਿਕ ਇੱਕਤਰਤਾ ਕੁਲਵੰਤ ਸਿੰਘ ਮਹਿਮੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਬੈਂਕ ਅਧਿਕਾਰੀਆਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਉਮਰ ਦੇ 70 ਸਾਲ ਪੂਰੇ ਕਰਨ ਵਾਲੇ ਅਫ਼ਸਰਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸੇਵਾਮੁਕਤ ਮੁਲਾਜ਼ਮਾਂ ਨੂੰ ਬੈਂਕ ਵੱਲੋਂ ਜਾਰੀ ਮੁਫ਼ਤ ਇਲਾਜ ਲਈ ਬਣੀਆਂ ਡਿਸਪੈਂਸਰੀਆਂ ਦਾ ਵੱਧ ਤੋਂ ਵੱਧ ਤੋਂ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੇਵਾ ਮੁਕਤ ਮੁਲਾਜ਼ਮਾਂ ਦੀਆਂ ਮੰਗਾਂ ਵੱਧ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ। ਅੰਤ ਵਿਚ ਪ੍ਰੇਮ ਚੰਦ ਨੇ ਆਪਣੀ ਗੀਤਕਾਰੀ ਨਾਲ ਸਭਾ ਦਾ ਦਿਲ ਖੁਸ਼ ਕੀਤਾ। ਇਸ ਮੌਕੇ ਦਰਸ਼ਨ ਸਿੰਘ, ਜਰਨੈਲ ਸਿੰਘ, ਬਲਵੰਤ ਸਿੰਘ, ਕੁਲਵੰਤ ਸਿੰਘ, ਆਰ.ਪੀ.ਅਗਰਵਾਲ, ਰਾਜੇਸ਼ ਸ਼ਰਮਾ, ਸਿੰਦਰ ਸਿੰਘ, ਮੋਹਨ ਲਾਲ ਅਤੇ ਸੰਗਤ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement