ਮਹਾਰਿਸ਼ੀ ਕਸ਼ਯਪ ਜੈਅੰਤੀ ਦੀਆਂ ਤਿਆਰੀਆਂ
03:25 AM May 07, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 6 ਮਈ
ਇੰਦਰੀ ਦੇ ਵਿਧਾਇਕ ਤੇ ਸਰਕਾਰੀ ਮੁੱਖ ਵਿੱਪ ਰਾਮ ਕੁਮਾਰ ਕਸ਼ਯਪ ਦਾ ਪਿੰਡ ਬਹਿਲੋਲਪੁਰ ਪਹੁੰਚਣ ’ਤੇ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ। ਉਨਾਂ ਪਿੰਡ ਵਾਸੀਆਂ ਨੂੰ 23 ਮਈ ਨੂੰ ਲਾਡਵਾ ਅਨਾਜ ਮੰਡੀ ਵਿੱਚ ਹੋਣ ਵਾਲੇ ਰਾਜ ਪੱਧਰੀ ਮਹਾਂਰਿਸ਼ੀ ਕਸ਼ਯਪ ਜੈਅੰਤੀ ਸਮਾਰੋਹ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਸੂਬੇ ਦੇ 5 ਲੱਖ ਲੋਕ ਹਿੱਸਾ ਲੈਣਗੇ ਤੇ ਇਸ ਨੂੰ ਯਾਦਗਾਰੀ ਬਨਾਉਣਗੇ। ਇਸ ਮੌਕੇ ਮੰਡਲ ਪ੍ਰਧਾਨ ਨਰਿੰਦਰ, ਸੁਰਿੰਦਰ ਕਸ਼ਯਪ ਮਾਜਰੀ, ਬਲਬੀਰ,ਮਦਨ ਕਸ਼ਯਪ, ਸ਼ਾਲੂ ਕਸ਼ਯਪ ,ਅੰਕੁਸ਼ ਕਸ਼ਯਪ, ਜਗਦੀਪ ,ਸੰਜੀਵ ਤੋਂ ਇਲਾਵਾ ਕਈ ਸਮਾਜ ਦੇ ਲੋਕ ਤੇ ਪਤਵੰਤੇ ਮੌਜੂਦ ਸਨ।
Advertisement
Advertisement