ਸਿਹਤ ਸੰਭਾਲ ਬਾਰੇ ਜਾਗਰੂਕ ਕਰਨ ਲਈ ਸਾਈਕਲ ਰੈਲੀ
04:51 AM Jun 05, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 4 ਜੂਨ
ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਕੌਮੀ ਸਾਈਕਲ ਦਿਵਸ ’ਤੇ ਸਾਈਕਲੋਥਨ ਕਰਵਾਈ ਗਈ। ਇਸ ਇਹ ਸਾਈਕਲ ਰੈਲੀ ਦਰੋਣਾਚਾਰੀਆ ਸਟੇਡੀਅਮ ਤੋਂ ਸ਼ੁਰੂ ਹੋ ਕੇ ਸ਼ਹੀਦ ਊਧਮ ਸਿੰਘ ਚੌਕ, ਜਿੰਦਲ ਚੌਕ, ਸੈਕਟਰ 2 ਤੇ 3 ਜੀਟੀ ਰੋਡ ’ਤੇ ਜਿਰਬੜੀ ਪਿੰਡ ਵਿਚੋਂ ਹੁੰਦੀ ਹੋਈ ਸਪੋਰਟਸ ਅਥਾਰਟੀ ਇੰਡੀਆ ਦੇ ਦਫਤਰ ਆ ਕੇ ਸਮਾਪਤ ਹੋਈ। ਡਾ. ਨਰਿੰਦਰ ਸਿੰਘ ਨੇ ਤੰਦਰੁਸਤ ਰਹਿਣ ਲਈ ਸਾਈਕਲਿੰਗ ਬਾਰੇ ਪ੍ਰੇਰਿਤ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ, ਸਾਈਕਲਿੰਗ ਕੋਚ ਕੁਲਦੀਪ ਸਿੰਘ ਵੜੈਚ, ਹਾਕੀ ਕੋਚ ਨਰਿੰਦਰ ਸਿੰਘ, ਹਾਕੀ ਕੋਚ ਸੋਹਨ ਲਾਲ ਤੇ ਅਥਲੈਟਿਕ ਕੋਚ ਚੰਦ ਰਾਮ ਆਦਿ ਹਾਜ਼ਰ ਸਨ।
Advertisement
Advertisement